ਨਵੀਂ ਦਿੱਲੀ (ਪੀਟੀਆਈ) : ਬਿਸ਼ਕੇਕ ਵਿਚ ਏਸ਼ੀਆ ਓਲੰਪਿਕ ਕੁਆਲੀਫਾਇਰ ਵਿਚ ਭਾਰਤੀ ਕੁਸ਼ਤੀ ਦਲ ਨੂੰ ਕਰਾਰ ਝਟਕਾ ਲੱਗਾ ਕਿਉਂਕਿ ਦੇਸ਼ ਦੇ ਦੋ ਸਰਬੋਤਮ ਭਲਵਾਨ ਦੀਪਕ ਪੂਨੀਆ ਤੇ ਸੁਜੀਤ ਕਲਕਲ ਸਮੇਂ ’ਤੇ ਨਹੀਂ ਪਹੁੰਚ ਸਕਣ ਕਾਰਨ ਟੂਰਨਾਮੈਂਟ ਨਹੀਂ ਖੇਡ ਸਕਣਗੇ। ਦੁਬਈ ਵਿਚ ਖਰਾਬ ਮੌਸਮ ਦੇ ਕਾਰਨ ਉਸ ਦੀ ਫਲਾਈਟ ਦੇਰ ਨਾਲ ਬਿਸ਼ਕੇਕ ਪਹੁੰਚੀ।