ਟੋਰਾਂਟੋ : ਭਾਰਤ ਦੇ 17 ਸਾਲਾ ਗ੍ਰੈਂਡਮਾਸਟਰ ਡੀ. ਗੁਕੇਸ਼ ਨੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਤੇ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਲਈ ਸਭ ਤੋਂ ਘੱਟ ਉਮਰ ਦਾ ਚੈਲੇਂਜਰ ਬਣ ਗਿਆ। ਉਸ ਨੇ ਗੈਰੀ ਕਾਸਪਾਰੋਵ ਦਾ 40 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਗੁਕੇਸ਼ ਨੇ 14ਵੇਂ ਅਤੇ ਆਖਰੀ ਦੌਰ ਵਿੱਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਡਰਾਅ ਖੇਡਿਆ। ਚੇਨਈ ਦੇ ਰਹਿਣ ਵਾਲੇ ਗੁਕੇਸ਼ ਨੇ ਕਾਸਪਾਰੋਵ ਦਾ ਰਿਕਾਰਡ ਤੋੜ ਦਿੱਤਾ ਹੈ। ਕਾਸਪਾਰੋਵ 1984 ਵਿੱਚ 22 ਸਾਲਾਂ ਦਾ ਸੀ, ਜਦੋਂ ਉਸ ਨੇ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਲਈ ਰੂਸ ਦੇ ਅਨਾਤੋਲੀ ਕਾਰਪੋਵ ਨੂੰ ਚੁਣੌਤੀ ਦਿੱਤੀ ਸੀ।