arrow

ਬੰਬ ਦੀ ਅਫਵਾਹ ਤੋਂ ਬਾਅਦ ਏਅਰ ਇੰਡੀਆ ਦੇ ਜਹਾਜ਼ ਦੀ ਹੰਗਾਮੀ ਹਾਲਤ 'ਚ ਲੈਂਡਿੰਗ

ਬੇਂਗਲੁਰੂ 1 ਜੁਲਾਈ-

ਕੋਚੀ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਇੱਕ ਜਹਾਜ਼ 'ਚ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਇੱਥੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਦੇਰ ਰਾਤ ਹੰਗਾਮੀ ਹਾਲਤ 'ਚ ਲੈਂਡਿੰਗ ਕਰਵਾਉਂਣੀ ਪਈਜਹਾਜ਼ '162 ਯਾਤਰੀ ਸਵਾਰ ਸਨਏਅਰਲਾਈਨ ਅਧਿਕਾਰੀਆਂ ਨੇ ਦੱਸਿਆ ਕਿ ਏਅਰਬਸ 320 (ਉਡਾਨ ਏਆਈ 047) ਨੇ ਕੋਚੀ ਤੋਂ ਕਰੀਬ ਅੱਠ ਵੱਜ ਕੇ 40 ਮਿੰਟ 'ਤੇ ਉਡਾਨ ਭਰੀ ਸੀ ਜਿਸਦੇ ਬਾਅਦ ਏਅਰ ਇੰਡੀਆ ਦੇ ਇੱਕ ਦਫ਼ਤਰ 'ਚ ਫੋਨ ਆਇਆ ਕਿ ਜਹਾਜ਼ 'ਚ ਬੰਬ ਰੱਖਿਆ ਹੈ

ਉਸਦੇ ਬਾਅਦ ਚਾਲਕ ਨੂੰ ਕਰੀਬੀ ਹਵਾਈ ਅੱਡੇ 'ਤੇ ਤੁਰੰਤ ਜਹਾਜ਼ ਉਤਾਰਣ ਲਈ ਕਿਹਾ ਗਿਆਜਹਾਜ਼ ਨੂੰ ਕਰੀਬ ਦਸ ਵਜੇ ਕੇਂਪੇਗੌੜਾ ਹਵਾਈ ਅੱਡੇ 'ਤੇ ਉਤਾਰਿਆ ਗਿਆ ਤੇ ਸਾਰੇ ਮੁਸਾਫਰਾਂ ਨੂੰ ਹੇਠਾਂ ਉਤਾਰ ਦਿੱਤਾ ਗਿਆਪਰ ਇਹ ਇਕ ਝੂਠੀ ਕਾਲ ਸਾਬਤ ਹੋਈਸੂਤਰਾਂ ਨੇ ਕਿਹਾ ਕਿ ਕਾਫੀ ਦੇਰ ਬਾਅਦ ਜਹਾਜ਼ ਦਿੱਲੀ ਲਈ ਰਵਾਨਾ ਹੋ ਗਿਆ