arrow

ਵਿਆਪਮ 'ਤੇ ਸਿੰਧਿਆ ਬੋਲੇ, ਅਸਤੀਫਾ ਦੇਣ ਸ਼ਿਵਰਾਜ

ਨਵੀਂ ਦਿੱਲੀ 1 ਜੁਲਾਈ-

ਮੱਧ ਪ੍ਰਦੇਸ਼ ਵਿਧਾਨ ਸਭਾ 'ਚ ਵਿਆਪਮ ਘੋਟਾਲੇ ਦੇ ਵਿਰੋਧ 'ਚ ਕਾਂਗਰਸ ਵਿਧਾਇਕ ਬੈਲਗੱਡੀਆਂ ਤੇ ਟਾਗਿਆਂ ਉੱਪਰ ਵਿਧਾਨ ਸਭਾ ਪੁੱਜੇਉਥੇ ਹੀ ਐਮਪੀ ਕਾਂਗਰਸ ਦੇ ਨੇਤਾ ਜੋਤੀਰਾਦਿਤਿਆ ਸਿੰਧਿਆ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਅਸਤੀਫੇ ਦੀ ਮੰਗ ਕੀਤੀ

ਕਾਂਗਰਸ ਨੇਤਾ ਜੋਤੀਰਾਦਿਤਿਆ ਸਿੰਧਿਆ ਨੇ ਵਿਆਪਮ ਘੋਟਾਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀਸਿੰਧਿਆ ਨੇ ਕਿਹਾ ਕਿ ਕੇਂਦਰ 'ਚ ਭਾਜਪਾ ਦੀ ਸਰਕਾਰ ਹੈ, ਹੁਣ ਉਹ ਜਾਂਚ ਤੋਂ ਡਰ ਕਿਉਂ ਰਹੇ ਹਨਸੱਤਾ 'ਚ ਆਉਣ ਤੋਂ ਪਹਿਲਾਂ ਭਾਜਪਾ ਕਹਿੰਦੀ ਰਹੀ ਹੈ ਕਿ ਸੀਬੀਆਈ 'ਤੇ ਕਾਂਗਰਸ ਕੰਟਰੌਲ ਰੱਖਦੀ ਹੈ, ਜਿਸਦੇ ਨਾਲ ਜਾਂਚ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ

ਹੁਣ ਸੱਤਾ 'ਚ ਭਾਜਪਾ ਹੈ, ਉਹ ਇਸ ਮਾਮਲੇ ਦੀ ਸੀਬੀਆਈ ਜਾਂਚ ਕਰਵਾਏਸਿੰਧਿਆ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁੱਖ ਮੰਤਰੀ ਨੂੰ ਆਪਣੇ ਅਹੁੱਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈਕਾਂਗਰਸ ਦੇ ਨੇਤਾ ਸਤਿਆਦੇਵ ਕਟਾਰੇ ਨੇ ਕਿਹਾ ਕਿ ਮਹਿੰਗਾਈ ਬਹੁਤ ਵੱਧ ਰਹੀ ਹੈ ਤੇ ਉਸ 'ਤੇ ਮੱਧ ਪ੍ਰਦੇਸ਼ 'ਚ ਇੱਕ ਤੋਂ ਬਾਅਦ ਇੱਕ ਘੋਟਾਲੇ ਹੋ ਰਹੇ ਹਨਆਮ ਆਦਮੀ ਪਾਰਟੀ ਨੇ ਵਿਆਪਮ ਘੋਟਾਲੇ 'ਚ ਆਰਐਸਐਸ 'ਤੇ ਨਿਸ਼ਾਨਾ ਸਾਧਿਆ

'ਆਪ' ਨੇਤਾ ਆਸ਼ੁਤੋਸ਼ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਜਿਵੇਂ ਵਿਆਪਮ 'ਚ ਆਰਐਸਐਸ ਦੇ ਵੱਡੇ ਲੋਕਾਂ ਦਾ ਵੀ ਹੱਥ ਹੈਐਮਪੀ ਦਾ ਵਿਆਪਮ ਘੋਟਾਲਾ ਗੰਭੀਰ ਮਾਮਲਾ ਹੈ ਇਸਦੀ ਆਜ਼ਾਦ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ