arrow

ਬਰਾਕ ਓਬਾਮਾ ਨੇ ਇਜ਼ਰਾਇਲੀ ਨੌਜਵਾਨਾਂ ਦੀ ਹੱਤਿਆ ਦੀ ਨਿੰਦਾ ਕੀਤੀ

ਵਾਸ਼ਿੰਗਟਨ 1 ਜੁਲਾਈ-

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਜ਼ਰਾਇਲ ਦੇ ਤਿੰਨ ਲਾਪਤਾ ਨੌਜਵਾਨਾਂ ਦੀ ਹੱਤਿਆ ਦੀ ਨਿੰਦਾ ਕੀਤੀ ਹੈਨਾਲ ਹੀ ਉਨ੍ਹਾਂ ਨੇ ਇਸ ਘਟਨਾ ਦੇ ਮੱਦੇਨਜ਼ਰ ਸਾਰੇ ਪੱਖਾਂ ਨੂੰ ਕੋਈ ਵੀ ਅਜਿਹਾ ਕਦਮ ਨਾ ਚੁੱਕਣ ਲਈ ਕਿਹਾ ਹੈ, ਜਿਸ ਨਾਲ ਹਾਲਾਤ ਹੋਰ ਖ਼ਰਾਬ ਹੋਣ

ਇਜ਼ਰਾਇਲ ਦੇ ਤਿੰਨ ਨੌਜਵਾਨ 19 ਸਾਲ ਦਾ ਇਯਾਲ ਯਿਫਰਾਕ, 16 ਸਾਲ ਦਾ ਨਾਫਤਾਲੀ ਫਰੈਂਕੇਲ ਤੇ 12 ਸਾਲ ਦਾ ਗਿਲਾਦ ਸ਼ਾਏਰ 12 ਜੂਨ ਤੋਂ ਹੀ ਲਾਪਤਾ ਸਨਇਜ਼ਰਾਇਲੀ ਸੁਰੱਖਿਆ ਬਲਾਂ ਨੇ ਸੋਮਵਾਰ ਸ਼ਾਮ ਉਨ੍ਹਾਂ ਦੀਆਂ ਲਾਸ਼ਾਂ ਪੱਛਮੀਂ ਤਟ ਦੇ ਜੁਦਿਅਨ ਹਿਲਸ 'ਚ ਹੇਬਰਾਨ ਸ਼ਹਿਰ ਦੇ ਨੇੜੇ ਬਰਾਮਦ ਕੀਤੀਆਂਨੌਜਵਾਨਾਂ ਦੀ ਹੱਤਿਆ ਦੀ ਨਿੰਦਾ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਅਮਰੀਕਾ ਨਿਰਦੋਸ਼ ਨੌਜਵਾਨਾਂ ਦੇ ਖਿਲਾਫ ਇਸ ਮੂਰਖਤਾਪੂਰਣ ਅੱਤਵਾਦੀ ਕਾਰਵਾਈ ਦੀ ਕੜੇ ਸ਼ਬਦਾਂ 'ਚ ਨਿੰਦਾ ਕਰਦਾ ਹੈ

ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਦੇ ਬਾਵਜੂਦ ਮੈਂ ਇਜਰਾਇਲ ਤੇ ਫਿਲੀਸਤੀਨ ਦੋਵਾਂ ਦੇਸ਼ਾਂ ਨੂੰ ਇਸ ਮਾਮਲੇ 'ਚ ਨਾਲ ਮਿਲਕੇ ਕੰਮ ਕਰਨ ਤੇ ਦੋਸ਼ੀਆਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂਨਾਲ ਹੀ ਸਾਰੇ ਪੱਖਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੋਈ ਵੀ ਅਜਿਹਾ ਕਦਮ ਨਾ ਚੁੱਕਣ, ਜਿਸਦੇ ਨਾਲ ਅਸਥਿਰਤਾ ਨੂੰ ਵਧਾਵਾ ਮਿਲੇਉਨ੍ਹਾਂ ਨੇ ਕਿਹਾ ਕਿ ਦੁੱਖ ਦੀ ਇਸ ਘੜੀ 'ਚ ਇੱਕ ਮਿੱਤਰ ਦੇ ਰੂਪ 'ਚ ਅਮਰੀਕਾ ਇਜਰਾਇਲੀ ਨਾਗਰਿਕਾਂ ਦੇ ਨਾਲ ਹੈ