arrow

ਸੰਘ ਪ੍ਰਮੁੱਖ ਨੇ ਕਿਹਾ, ਜ਼ਿਆਦਾ ਪੜ੍ਹਿਆ ਲਿਖਿਆ ਹੋਣਾ ਤਲਾਕ ਦਾ ਕਾਰਨ

ਨਵੀਂ ਦਿੱਲੀ 1 ਜੁਲਾਈ-

ਰਾਸ਼ਟਰੀ ਸਵੈਸੇਵਕ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਨੇ ਵਿਆਹ ਟੁੱਟਣ ਦਾ ਕਾਰਨ ਜ਼ਿਆਦਾ ਪੜ੍ਹਿਆ ਲਿਖਿਆ ਹੋਣਾ ਦੱਸਿਆ ਹੈਉਨ੍ਹਾਂ ਨੇ ਸੋਮਵਾਰ ਨੂੰ ਇੱਕ ਪ੍ਰੋਗਰਾਮ 'ਚ ਬੋਲਦੇ ਹੋਏ ਕਿਹਾ ਕਿ ਵਿਆਹ ਟੁੱਟਣ ਦੇ ਪਿੱਛੇ ਲੋਕਾਂ ਦਾ ਜ਼ਿਆਦਾ ਪੜ੍ਹਿਆ ਲਿਖਿਆ ਹੋਣਾ ਹੈ, ਜੋ ਲੋਕ ਜ਼ਿਆਦਾ ਪੜੇ ਲਿਖੇ ਹੁੰਦੇ ਹਨ ਉਨ੍ਹਾਂ ਦੇ ਵਿਆਹ ਟੁੱਟਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ

ਉਨ੍ਹਾਂ ਨੇ ਇੱਕ ਪ੍ਰੋਗਰਾਮ ਦੇ ਦੌਰਾਨ ਆਪਣੇ ਬਿਆਨ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਜੇਕਰ ਲੋਕ ਜ਼ਿਆਦਾ ਪੜੇ ਲਿਖੇ ਹੋਣ, ਤਾਂ ਉਨ੍ਹਾਂ ਨੂੰ ਈਗੋ ਪ੍ਰਾਬਲਮ ਹੁੰਦੀ ਹੈਦੋਵੇਂ ਇੱਕ ਦੂਜੇ ਦੀ ਗੱਲ ਘੱਟ ਸੁਣਦੇ ਹਨ ਤੇ ਝਗੜੇ ਵੱਧਣ ਲੱਗਦੇ ਹਨਇਸਦੀ ਤੁਲਨਾ 'ਚ ਘੱਟ ਪੜੇ ਲਿਖੇ ਲੋਕਾਂ 'ਚ ਈਗੋ ਦੀ ਸਮੱਸਿਆ ਘੱਟ ਹੁੰਦੀ ਤੇ ਆਪਸੀ ਗੱਲਬਾਤ ਤੋਂ ਬਾਅਦ ਉਹ ਕਿਸੇ ਇੱਕ ਨਤੀਜੇ ਤੱਕ ਪੁੱਜਣ 'ਚ ਸਫਲ ਹੁੰਦੇ ਹਨ

ਉਥੇ ਹੀ ਦੂਜੇ ਪਾਸੇ ਜ਼ਿਆਦਾ ਪੜੇ ਲਿਖੇ ਲੋਕ ਤਲਾਕ ਨੂੰ ਵੀ ਇੱਕ ਵਿਕਲਪ ਦੀ ਤਰ੍ਹਾਂ ਵੇਖਦੇ ਹਨਵਿਆਹ ਤੋਂ ਬਾਅਦ ਤਲਾਕ ਦੀ ਨੌਬਤ ਉਦੋਂ ਆਉਂਦੀ ਹੈ, ਜਦੋਂ ਪੜੇ ਲਿਖੇ ਲੋਕ ਤਲਾਕ ਨੂੰ ਬਹੁਤ ਸਹਿਜ ਰੂਪ ਤੋਂ ਵੇਖਦੇ ਹਨਭਾਗਵਤ ਨੇ ਅੰਕੜਿਆਂ ਦਾ ਵੀ ਜਿਕਰ ਕਰਦੇ ਹੋਏ ਕਿਹਾ ਕਿ ਅਸਿੱਖਿਅਤ ਲੋਕਾਂ ਦੀ ਤੁਲਨਾ 'ਚ ਸਿੱਖਿਅਤ ਲੋਕਾਂ 'ਚ ਤਲਾਕ ਲੈਣ ਦੇ ਮਾਮਲੇ ਜ਼ਿਆਦਾ ਦੇਖਣ ਨੂੰ ਮਿਲਦੇ ਹਨ