arrow

ਤਾਪਸ ਦੇ 'ਜਬਰ ਜਨਾਹ' ਬਿਆਨ 'ਤੇ ਟੀਐਮਸੀ ਸਖ਼ਤ, ਪਤਨੀ ਨੇ ਮੰਗੀ ਮੁਆਫੀ

ਨਵੀਂ ਦਿੱਲੀ 1 ਜੁਲਾਈ-

ਸੀਪੀਐਮ- ਆਈ ਨਾਲ ਜੁੜੀਆਂ ਔਰਤਾਂ ਨਾਲ ਜਬਰ ਜਨਾਹ ਵਾਲੇ ਬਿਆਨ 'ਤੇ ਟੀਐਮਸੀ ਦੇ ਸੰਸਦ ਤਾਪਸ ਪਾਲ ਘਿਰਦੇ ਨਜ਼ਰ ਆ ਰਹੇ ਹਨਪਾਲ ਦੇ ਬਿਆਨ 'ਤੇ ਉਨ੍ਹਾਂ ਤੋਂ ਕਿਨਾਰਾ ਕਰਦੇ ਹੋਏ ਪਾਰਟੀ ਨੇ ਜਵਾਬ ਮੰਗਿਆ ਹੈਉਥੇ ਹੀ ਸੰਸਦ ਦੀ ਪਤਨੀ ਨੇ ਪਤੀ ਦੇ ਬਿਆਨ 'ਤੇ ਮੁਆਫੀ ਮੰਗੀ ਹੈ

ਤਾਪਸ ਪਾਲ ਦੀ ਪਤਨੀ ਨੰਦਨੀ ਪਾਲ ਨੇ ਇਕ ਟੀਵੀ ਚੈਨਲ 'ਤੇ ਗੱਲਬਾਤ 'ਚ ਕਿਹਾ ਕਿ ਪਾਲ ਦੀ ਟਿੱਪਣੀ 'ਤੇ ਪਰਿਵਾਰ ਪੂਰੇ ਦੇਸ਼ ਤੋਂ ਮੁਆਫੀ ਮੰਗਦਾ ਹੈਟਿੱਪਣੀ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ, ਉਨ੍ਹਾਂ ਨੂੰ ਜਬਰ ਜਨਾਹ ਸ਼ਬਦ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਸੀਦੂਜੇ ਪਾਸ਼ੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਮਮਤਾ ਸ਼ਰਮਾ ਨੇ ਇਸ ਬਿਆਨ ਨੂੰ ਮੰਦਭਾਗਾ ਦੱਸਿਆ ਤੇ ਅਸਤੀਫੇ ਦੀ ਮੰਗ ਕੀਤੀਉਨ੍ਹਾਂ ਨੇ ਕਿਹਾ ਕਿ ਤਾਪਸ ਨੂੰ ਅਸਤੀਫਾ ਦੇਣਾ ਚਾਹੀਦਾ ਹੇ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ