arrow

ਦਿਲ ਦਾ ਰੱਖੋ ਧਿਆਨ

ਨਵੀਂ ਦਿੱਲੀ 30 ਜੂਨ-

ਜਿਹੜੇ ਲੋਕ ਮੋਟੇ ਹੁੰਦੇ ਹਨ, ਉਨ੍ਹਾਂ ਨੂੰ ਕਈ ਬੀਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਜਿਵੇਂ ਸ਼ੂਗਰ, ਦਿਲ ਦੇ ਰੋਗ ਆਦਿਹੁਣ ਤਕ ਇਹੋ ਸਮਝਿਆ ਜਾਂਦਾ ਸੀ ਕਿ ਜ਼ਿਆਦਾ ਭਾਰ ਵਾਲੇ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦਾ ਡਰ ਪਤਲੇ ਲੋਕਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੁੰਦਾ ਹੈ ਪਰ ਡਾਕਟਰਾਂ ਅਨੁਸਾਰ ਜੇ ਕਿਸੇ ਵਿਅਕਤੀ ਦੇ ਸਰੀਰ ਦਾ ਭਾਰ ਜ਼ਿਆਦਾ ਹੈ ਜਾਂ ਉਸ ਵਿਚ ਫੈਟ ਦੀ ਮਾਤਰਾ ਜ਼ਿਆਦਾ ਹੈ ਤਾਂ ਇਸ ਦਾ ਸਹੀ ਮਾਪ ਬਾਡੀ ਮਾਸ ਇੰਡੈਕਸ ਰਾਹੀਂ ਲਗਾਇਆ ਜਾ ਸਕਦਾ ਹੈ

ਜੇ ਤੁਹਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੋਣ ਕਾਰਨ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਤੁਹਾਨੂੰ ਦਿਲ ਦਾ ਰੋਗ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਪਰ ਜੇ ਤੁਹਾਡੇ ਸਰੀਰ ਵਿਚ ਫੈਟ ਦੀ ਮਾਤਰਾ ਜ਼ਿਆਦਾ ਹੈ ਅਤੇ ਇਸ ਕਾਰਨ ਤੁਸੀਂ ਮੋਟੇ ਹੋ ਤਾਂ ਤੁਹਾਨੂੰ ਦਿਲ ਦਾ ਦੌਰਾ ਪੈਣ ਦਾ ਡਰ ਕਈ ਗੁਣਾ ਵਧ ਜਾਂਦਾ ਹੈ ਬਾਡੀ ਮਾਸ ਇੰਡੈਕਸ ਤੁਹਾਡੇ ਸਰੀਰ ਦਾ ਭਾਰ ਮਾਪਣ ਦਾ ਇਕ ਅਜਿਹਾ ਢੰਗ ਹੈ ਜੋ ਤੁਹਾਡੀ ਉਚਾਈ ਨੂੰ ਧਿਆਨ ਵਿਚ ਰੱਖਦਿਆਂ ਤੈਅ ਕੀਤਾ ਜਾਂਦਾ ਹੈਜੇ ਤੁਹਾਡਾ ਬਾਡੀ ਮਾਸ ਇੰਡੈਕਸ 18.5 ਤੋਂ ਘੱਟ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਭਾਰ ਆਮ ਨਾਲੋਂ ਵੀ ਘੱਟ ਹੈਜੇ ਇਹ 18.5 ਤੇ 24.9 ਦੇ ਵਿਚਕਾਰ ਹੈ ਤਾਂ ਤੁਸੀਂ ਆਮ ਭਾਰ ਵਾਲੇ ਵਿਅਕਤੀ ਕਹਾਓਗੇ25 ਤੋਂ 29.9 ਦੇ ਵਿਚਕਾਰ ਦਾ ਲੈਵਲ ਜ਼ਿਆਦਾ ਭਾਰ ਦਿਖਾਉਂਦਾ ਹੈ, ਜਦੋਂਕਿ ਜੇ ਇਹ 30 ਤਕ ਪਹੁੰਚਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਸਰੀਰ ਵਿਚ ਫੈਟ ਕਾਫੀ ਜ਼ਿਆਦਾ ਹੈ

ਦਿਲ ਦੇ ਰੋਗ ਤੋਂ ਪੀੜਤ ਲੱਗਭਗ ਢਾਈ ਲੱਖ ਵਿਅਕਤੀਆਂ 'ਤੇ ਕੀਤੀ ਗਈ ਖੋਜ ਅਨੁਸਾਰ ਜਿਹੜੇ ਲੋਕ ਫੈਟ ਕਾਰਨ ਮੋਟੇ ਸਨ, ਉਨ੍ਹਾਂ ਨੂੰ ਦਿਲ ਦੇ ਰੋਗ ਨਾਲ ਸੰਬੰਧਿਤ ਮੌਤ ਦਾ ਡਰ ਜ਼ਿਆਦਾ ਸੀ ਅਤੇ ਜਿਹੜੇ ਲੋਕ ਮਾਸਪੇਸ਼ੀਆਂ ਮਜ਼ਬੂਤ ਹੋਣ ਕਾਰਨ ਜ਼ਿਆਦਾ ਭਾਰ ਵਾਲੇ ਸਨ, ਉਨ੍ਹਾਂ ਨੂੰ ਕਾਫੀ ਘੱਟ ਖਤਰਾ ਸੀਖੋਜੀਆਂ ਅਨੁਸਾਰ ਜਦੋਂ ਸਰੀਰ ਦੇ ਅੰਦਰ ਫੈਟ ਜ਼ਿਆਦਾ ਜੰਮ ਜਾਂਦੀ ਹੈ ਤਾਂ ਇਹ ਪੇਟ ਦੇ ਅੰਦਰਲੇ ਹੋਰ ਅੰਗਾਂ 'ਤੇ ਵੀ ਜੰਮ ਜਾਂਦੀ ਹੈ ਅਤੇ ਮੈਟੋਬੋਲਿਜ਼ਮ ਕਿਰਿਆ ਨੁੰ ਪ੍ਰਭਾਵਿਤ ਕਰਦੀ ਹੈ, ਨਾਲ ਹੀ ਇਹ ਫੈਟ ਬਹੁਤ ਜ਼ਿਆਦਾ ਐਸਿਡ ਵਾਲੀਆਂ ਚੀਜ਼ਾਂ ਸਰੀਰ ਦੇ ਅੰਦਰ ਭੇਜਦੀ ਹੈ, ਜੋ ਦਿਲ ਦੇ ਰੋਗਾਂ ਦੇ ਖਤਰੇ ਨੂੰ ਵਧਾ ਦਿੰਦੀਆਂ ਹਨ