arrow

ਖੂਬਸੂਰਤ ਬਣਾਉਣ ਦੇ ਨਾਲ-ਨਾਲ ਸਿਹਤਮੰਦ ਵੀ ਰੱਖਦੀ ਹੈ ਮਹਿੰਦੀ

ਨਵੀਂ ਦਿੱਲੀ 30 ਜੂਨ-

ਮਹਿੰਦੀ ਨੂੰ ਹੀਨਾ ਵੀ ਕਿਹਾ ਜਾਂਦਾ ਹੈਇਹ ਇਕ ਆਯੂਰਵੈਦਿਕ ਜੜ੍ਹੀ ਬੂਟੀ ਹੈਮਹਿੰਦੀ ਨੂੰ ਭਾਰਤੀ ਸਮਾਜ 'ਚ ਬਹੁਤ ਹੀ ਪੱਵਿਤਰ ਮੰਨਿਆ ਜਾਂਦਾ ਹੈ ਅਤੇ ਔਰਤਾਂ ਦੇ ਸੁਹਾਗ ਦੀ ਨਿਸ਼ਾਨੀ ਸਮਝੀ ਜਾਂਦੀ ਹੈਮਹਿੰਦੀ ਦੇ 2 ਰੰਗ ਹੁੰਦੇ ਹਨ ਭੂਰਾ ਅਤੇ ਕਾਲਾਇਸ ਨੂੰ ਹੱਥਾਂ ਤੋਂ ਇਲਾਵਾ ਵਾਲਾਂ 'ਤੇ ਵੀ ਲਗਾਇਆ ਜਾਂਦਾ ਹੈਇਸ ਦੇ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ

ਠੰਡਕ ਪਹੁੰਚਾਵੇ- ਮਹਿੰਦੀ ਬਹੁਤ ਹੀ ਠੰਡੀ ਹੁੰਦੀ ਹੈ ਜਿਸ ਦੇ ਕਾਰਨ ਇਸ 'ਚ ਕਈ ਗੁਣ ਸਮਾਏ ਹਨਸਰੀਰ 'ਚ ਦਰਦ ਜਾਂ ਜਲਨ ਹੋਣ 'ਤੇ ਇਸ ਨੂੰ ਲਗਾਇਆ ਜਾ ਸਕਦਾ ਹੈਇਸ ਦੀਆਂ ਪੱਤੀਆਂ ਸਰੀਰ ਤੋਂ ਗਰਮੀ ਨੂੰ ਭਜਾਉਂਦੀਆਂ ਹਨ

ਵਾਲਾਂ ਨੂੰ ਬਣਾਉਂਦੀ ਹੈ ਵਧੀਆ- ਮਹਿੰਦੀ ਦੀਆਂ ਪੀਸੀਆਂ ਹੋਈਆਂ ਪੱਤੀਆਂ ਵਾਲਾਂ 'ਚ ਕੰਡੀਸ਼ਨਰ ਦਾ ਕੰਮ ਕਰਦੀਆਂ ਹਨਇਨ੍ਹਾਂ ਨੂੰ ਲਗਾਉਣ ਨਾਲ ਵਾਲਾਂ 'ਚ ਚਮਕ ਆਉਂਦੀ ਹੈ

ਜਲਨ ਨੂੰ ਕਰੇ ਸ਼ਾਂਤ- ਜੇਕਰ ਚਮੜੀ ਦੇ ਕਿਸੇ ਹਿੱਸੇ 'ਤੇ ਜ਼ਖਮ ਹੋਇਆ ਹੈ ਤਾਂ ਮਹਿੰਦੀ ਦੀਆਂ ਪੱਤੀਆਂ ਪੀਸ ਕੇ ਲਗਾਉਣ ਨਾਲ ਰਾਹਤ ਮਿਲਦੀ ਹੈਚਮੜੀ 'ਤੇ ਜਲਨ ਹੋਣ 'ਤੇ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ

ਦਰਦ ਤੋਂ ਮਿਲਦੀ ਹੈ ਰਾਹਤ- ਮਹਿੰਦੀ ਠੰਡਕ ਦਿੰਦੀ ਹੈਇਸ ਨੂੰ ਪੀਸ ਕੇ ਲਗਾਉਣ ਨਾਲ ਰਾਹਤ ਮਿਲਦੀ ਹੈਸਿਰ ਦਰਦ ਹੋ ਰਿਹਾ ਹੈ ਤਾਂ ਤੁਸੀਂ ਮਹਿੰਦੀ ਦੀਆਂ ਪੱਤੀਆਂ ਨੂੰ ਪੀਸ ਕੇ ਲਗਾ ਲਵੋਮਹਿੰਦੀ 'ਚ ਮਾਈਗ੍ਰੇਨ ਨੂੰ ਠੀਕ ਕਰਨ ਦੀ ਸਮੱਰਥਾ ਵੀ ਹੁੰਦੀ ਹੈ

ਪੇਟ ਦੀਆਂ ਬੀਮਾਰੀਆਂ ਲਈ ਹੈ ਫਾਇਦੇਮੰਦ- ਮਹਿੰਦੀ 'ਚ ਅਜਿਹੇ ਗੁਣ ਹਨ ਜਿਸ ਨਾਲ ਪੇਟ 'ਚ ਹੋਣ ਵਾਲੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈਮਹਿੰਦੀ ਨਾਲ ਪੀਲੀਏ ਦੀ ਬਿਮਾਰੀ ਤੋਂ ਵੀ ਰਾਹਤ ਮਿਲਦੀ ਹੈ

ਟੀ. ਬੀ. - ਟੀ. ਵੀ. ਵਰਗੀ ਖਤਰਨਾਕ ਬਿਮਾਰੀ ਨੂੰ ਭਜਾਉਣ ਲਈ ਮਹਿੰਦੀ ਦੀਆਂ ਪੱਤੀਆਂ ਕੰਮ ਕਰਦੀਆਂ ਹਨਇਨ੍ਹਾਂ ਪੱਤੀਆਂ ਨੂੰ ਪੀਸ ਕੇ ਵਰਤੋਂ ਕਰਨ ਨਾਲ ਟੀ. ਵੀ. ਦੀ ਬਿਮਾਰੀ ਤੋਂ ਰਾਹਤ ਮਿਲਦੀ ਹੈ ਪਰ ਅਜਿਹਾ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ