arrow

ਰੌਬੇਨ ਦੇ ਧੋਖੇ ਤੇ ਰੈਫਰੀ ਦੀ ਗਲਤੀ ਕਾਰਨ ਹਾਰੇ- ਮੈਕਸੀਕੋ ਕੋਚ

ਫੋਰਟਾਲੇਜ਼ਾ 30 ਜੂਨ-

ਮੈਕਸੀਕੋ ਦੇ ਕੋਚ ਮਿਗੂਏਲ ਹਰੇਰਾ ਨੇ ਐਤਵਾਰ ਨੂੰ ਫੀਫਾ ਵਿਸ਼ਵ ਕੱਪ 'ਚ ਨੀਦਰਲੈਂਡਸ ਹੱਥੋਂ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ 'ਚ ਹਾਰ ਲਈ ਰੈਫਰੀ ਨੂੰ ਜਿੰਮੇਵਾਰ ਠਹਿਰਾਇਆ

ਵਿਸ਼ਵ ਕੱਪ ਨਾਕ-ਆਊਟ ਵਰਗ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ 88ਵੇਂ ਮਿੰਟ ਤੱਕ ਪਿਛੜ ਰਹੀ ਟੀਮ ਤੈਅ ਪਹਿਲੇ 90 ਮਿੰਟਾਂ ਦੇ ਖੇਡ 'ਚ ਜੇਤੂ ਬਣ ਕੇ ਉੱਭਰੀ ਹੈਹਰੇਰਾ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਪੁਰਤਗਾਲ ਦੇ ਰੈਫਰੀ ਪੈਡ੍ਰੋ ਪ੍ਰੋਏਨਕਾ ਨੂੰ ਨੀਦਰਲੈਂਡਸ ਦੇ ਖਿਲਾਫ ਅਰਜੇਨ ਰੌਬੇਨ 'ਤੇ ਕਾਰਵਾਈ ਕਰਨੀ ਚਾਹੀਦੀ ਜੋ ਜਾਣਬੁੱਝ ਕੇ ਡਿੱਗਿਆ ਸੀ

ਇੰਜਰੀ ਟਾਈਮ 'ਚ ਰੌਬੇਨ ਮੈਕਸੀਕੋ ਦੇ ਖਿਡਾਰੀ ਰਾਫੇਲ ਮਾਰਕੇਜ ਦਾ ਪੈਰ ਲੱਗਣ ਨਾਲ ਡਿੱਗ ਗਿਆ ਅਤੇ ਨੀਦਰਲੈਂਡ ਨੂੰ ਆਖ਼ਰੀ ਸਮੇਂ 'ਚ ਪੈਨਲਟੀ ਮਿਲ ਗਈਹਾਲਾਂਕਿ ਟੀਵੀ ਰੀਪਲੇ 'ਚ ਅਜਿਹਾ ਲੱਗ ਰਿਹਾ ਸੀ ਕਿ ਉੱਥੇ ਡਿੱਗਣ ਵਾਲੀ ਕੋਈ ਸਥਿਤੀ ਨਹੀਂ ਸੀਮੈਕਸੀਕੋ ਦੇ ਕੋਚ ਨੇ ਕਿਹਾ ਕਿ ਅਸੀਂ ਹਾਰੇ ਕਿਉਂਕਿ ਰੈਫਰੀ ਨੇ ਇਕ ਗੈਰ-ਜ਼ਰੂਰੀ ਪੈਨਲਟੀ ਦੇ ਦਿੱਤੀਰੋਬੌਨ ਤਿੰਨ ਵਾਰ ਡਿੱਗਾਰੈਫਰੀ ਨੂੰ ਇਸ 'ਤੇ ਵਿਚਾਰ ਕਰਨੀ ਚਾਹੀਦੀ ਸੀ ਇਸ 'ਤੇ ਰੌਬੇਨ ਨੇ ਕਿਹਾ ਕਿ ਅਖ਼ੀਰ 'ਚ ਪੈਨਲਟੀ ਸੀ ਪਰ ਜੋ ਮੈਂ ਪਹਿਲੇ ਹਾਫ 'ਚ ਡਿੱਗਾ ਉਹ ਛਾਲ ਸੀ