arrow

ਆਨਰ ਕਿਲਿੰਗ ਨਜ਼ਰੀਏ ਰਾਹੀਂ ਜਾਂਚ ਕਰ ਰਹੀ ਹੈ ਸੀ. ਬੀ. ਆਈ

ਬਦਾਯੂੰ 30 ਜੂਨ-

ਉੱਤਰ ਪ੍ਰਦੇਸ਼ 'ਚ ਬਦਾਯੂੰ ਦੀ 2 ਭੈਣਾਂ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਕਰਕੇ ਲਾਸ਼ ਦਰਖਤ ਨਾਲ ਲਟਕਾਏ ਜਾਣ ਦੀ ਘਟਨਾ ਦੀ ਜਾਂਚ ਕਰ ਰਹੀ ਸੀ. ਬੀ. ਆਈ ਹੁਣ ਆਨਰ ਕਿਲਿੰਗ ਦੇ ਨਜ਼ਰੀਏ ਰਾਹੀਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ

ਇਸ ਕ੍ਰਮ 'ਚ ਸੀ. ਬੀ. ਆਈ ਟੀਮ ਨੇ ਆਪਣੇ ਕੈਂਪ ਦਫਤਰ '9 ਪਿੰਡ ਵਾਸੀਆਂ ਤੋਂ ਪੁੱਛ-ਗਿੱਛ ਕੀਤੀਟੀਮ ਇਹ ਜਾਣਕਾਰੀ ਹਾਸਲ ਕਰਨ 'ਚ ਲੱਗੀ ਹੋਈ ਹੈ ਕਿ ਰਾਤ 'ਚ ਨਾਬਾਲਗਾਂ ਨੂੰ ਲੱਭਣ 'ਚ ਕੌਣ-ਕੌਣ ਕਿਸ ਦੇ ਨਾਲ ਸੀ2 ਚਚੇਰੀ ਨਾਬਾਲਗ ਭੈਣਾਂ ਨਾਲ ਸਮੂਹਕ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ ਦੀ ਟੀਮ ਨੇ ਪਿੰਡ ਦੇ 9 ਲੋਕਾਂ ਨੂੰ ਆਪਣੇ ਕੈਂਪ ਦਫਤਰ 'ਚ ਬੁਲਾ ਕੇ ਪੁੱਛ-ਗਿੱਛ ਕੀਤੀ

ਇਨਾਂ 'ਚ ਜ਼ਿਆਦਾਤਰ ਉਹੀ ਲੋਕ ਸਨ ਜੋਂ ਵਾਰਦਾਤ ਵਾਲੀ ਰਾਤ ਪੀੜਤ ਪਰਿਵਾਰ ਨਾਲ ਨਾਬਾਲਗਾਂ ਨੂੰ ਲੱਭਣ ਨਿਕਲੇ ਸਨਸੀ. ਬੀ. ਆਈ ਟੀਮ ਨੇ ਸਭ ਨਾਲ ਵੱਖਰੀ ਗੱਲਬਾਤ ਕਰਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਕਦੋਂ ਜਾਣਕਾਰੀ ਹੋਈਫਿਰ ਉਹ ਲੱਭਣ ਨਿਕਲੇ ਤਾਂ ਉਨ੍ਹਾਂ ਨਾਲ ਹੋਰ ਕੌਣ-ਕੌਣ ਸੀ