arrow

ਇਰਾਕ ਤੋਂ ਭਾਰਤੀਆਂ ਨੂੰ ਲਿਆਉਣ ਲਈ ਜਹਾਜ਼ ਤਿਆਰ

ਨਵੀਂ ਦਿੱਲੀ 30 ਜੂਨ-

ਇਰਾਕ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਸਰਕਾਰ ਵਲੋਂ ਕਾਰਵਾਈ 'ਚ ਤੇਜ਼ੀ ਲਿਆਦੀ ਗਈ ਹੈਸਰਕਾਰ ਇਰਾਕ 'ਚ ਫਸੇ ਭਾਰਤੀਆਂ ਲਈ ਸਰਕਾਰੀ ਖਰਚੇ 'ਤੇ ਕਮਰਸ਼ੀਅਲ ਫਲਾਈਟ ਦੀ ਮਦਦ ਲੈਣ ਜਾ ਰਹੀ ਹੈ

ਉਥੇ ਹੀ ਇਰਾਕ 'ਚ ਫਸੇ ਭਾਰਤੀਆਂ ਲਈ ਏਅਰ ਇੰਡੀਆ ਦੇ ਤਿੰਨ ਜਹਾਜ਼ ਵੀ ਆਪਾਤ ਹਾਲਤ 'ਚ ਮਦਦ ਕਰਨ ਨੂੰ ਤਿਆਰ ਹਨ ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਰਾਕ 'ਚ ਫਸੇ ਭਾਰਤੀਆਂ ਨੂੰ ਉੱਥੋਂ ਕਮਰਸ਼ੀਅਲ ਫਲਾਈਟ ਦੇ ਜਰੀਏ ਦੇਸ਼ ਲਿਆਉਣ ਦਾ ਕੰਮ ਅੱਜ ਤੋਂ ਸ਼ੁਰੂ ਹੋ ਜਾਵੇਗਾ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਇਅਦ ਅਕਬਰੁੱਦੀਨ ਦੇ ਮੁਤਾਬਕ ਇਰਾਕ 'ਚ ਭਾਰਤ ਦੇ ਵੱਲੋਂ ਬਣਾਏ ਗਏ ਕੈਂਪ ਆਫਿਸ 'ਚ ਸੁਸ਼ਮਾ ਸਲਰਾਜ ਨੇ ਖੁਦ ਫੋਨ ਕਰ ਕੇ ਹਾਲਾਤ ਦੀ ਜਾਣਕਾਰੀ ਲਈਇਸ ਆਫਿਸ ਦੇ ਜਰੀਏ ਉੱਥੇ ਫਸੇ ਭਾਰਤੀਆਂ ਨੂੰ ਦਸਤਾਵੇਜੀ ਮਦਦ ਤੇ ਸਲਾਹ ਉਪਲੱਬਧ ਕਰਵਾਈ ਜਾਵੇਗੀਵਿਦੇਸ਼ ਮੰਤਰਾਲੇ ਦੇ ਮੁਤਾਬਕ ਮੋਸੂਲ 'ਚ ਅਗਵਾ ਭਾਰਤੀ ਸੁਰੱਖਿਅਤ ਹਨ