arrow

ਦਿੱਲੀ 'ਚ ਮੰਤਰੀਆਂ, ਸਿਆਸਤਦਾਨਾਂ 'ਤੇ ਕਾਰ ਬੰਬ ਹਮਲੇ ਦਾ ਖ਼ਤਰਾ, ਦਿੱਲੀ ਪੁਲਿਸ ਨੂੰ ਅਲਰਟ

ਨਵੀਂ ਦਿੱਲੀ 30 ਜੂਨ-

ਦੇਸ਼ ਦੀ ਰਾਜਧਾਨੀ ਦਿੱਲੀ 'ਚ ਇੱਕ ਵਾਰ ਫਿਰ ਅੱਤਵਾਦੀ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈਸੂਤਰਾਂ ਦੇ ਮੁਤਾਬਕ ਦਿੱਲੀ 'ਚ ਇੰਟੈਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕਰ ਕੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਸਾਵਧਾਨ ਕੀਤਾ ਹੈ

ਆਈਬੀ ਦੇ ਜਾਰੀ ਅਲਰਟ 'ਚ ਕਿਹਾ ਗਿਆ ਹੈ ਕਿ ਦਿੱਲੀ 'ਚ ਇੰਡੀਅਨ ਮੁਜਾਹਦੀਨ ਤੇ ਪਾਕਿਸਤਾਨ ਅਧਿਕ੍ਰਿਤ ਕਸ਼ਮੀਰ ਦੇ ਅੱਤਵਾਦੀ ਸੰਗਠਨ ਕਾਰ ਬੰਬ ਦੇ ਜਰੀਏ ਹਮਲਾ ਕਰ ਸਕਦੇ ਹਨਰਿਪੋਰਟ ਦੇ ਮੁਤਾਬਕ ਮੰਤਰੀਆਂ ਤੇ ਸਿਆਸਤਦਾਨਾਂ 'ਤੇ ਹਮਲੇ ਦੀ ਯੋਜਨਾ ਬਣਾਈ ਗਈ ਹੈਇਨ੍ਹਾਂ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਵੀਵੀਆਈਪੀ ਹਨ ਤੇ ਅੱਤਵਾਦੀਆਂ ਦੀ ਯੋਜਨਾ ਕਾਰ ਬੰਬ ਨਾਲ ਹਮਲੇ ਕਰਨ ਦੀ ਹੈਗੌਰਤਲਬ ਹੈ ਕਿ ਦਿੱਲੀ ਪੁਲਿਸ ਨੂੰ ਆਈਬੀ ਪਹਿਲਾਂ ਵੀ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਅਲਰਟ ਜਾਰੀ ਕਰ ਚੁੱਕੀ ਹੈ