arrow

ਮੋਦੀ ਸਰਕਾਰ ਨੇ ਲੋਕਾਂ 'ਤੇ ਭਾਰੀ ਬੋਝ ਪਾਇਆ- ਸੰਧੂ

ਜਲੰਧਰ 30 ਜੂਨ-

ਕਾਂਗਰਸੀ ਆਗੂ ਸ਼ਿਵ ਕੰਵਰ ਸਿੰਘ ਸੰਧੂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿਚ ਵੰਸ਼ਵਾਦ ਦਾ ਰਾਗ ਅਲਾਪ ਰਹੇ ਹਨ ਪਰ ਉਨ੍ਹਾਂ ਨੂੰ ਆਪਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਵੰਸ਼ਵਾਦ ਨਜ਼ਰ ਨਹੀਂ ਆਇਆ, ਜਿਸ ਵਿਚ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਇਕ ਹੀ ਪਰਿਵਾਰ ਦੇ ਹਨ

ਉਨ੍ਹਾਂ ਕਿਹਾ ਕਿ ਦੇਸ਼ ਵਿਚ ਰੇਲ ਭਾੜੇ ਵਿਚ 14.2 ਪ੍ਰਤੀਸ਼ਤ ਦੇ ਵਾਧੇ ਨੇ ਦੇਸ਼ ਦੇ ਲੋਕਾਂ ਖਾਸ ਕਰਕੇ ਗਰੀਬ ਯਾਤਰੀਆਂ 'ਤੇ ਭਾਰੀ ਬੋਝ ਪਾਇਆ ਹੈ, ਜੋ ਕਿ ਬਰਦਾਸ਼ਤ ਤੋਂ ਬਾਹਰ ਹੈਉਨ੍ਹਾਂ ਕਿਹਾ ਕਿ ਦੇਸ਼ ਵਿਚ ਚੰਗੇ ਨਹੀਂ ਬੁਰੇ ਦਿਨਾਂ ਦੀ ਆਮਦ ਸ਼ੁਰੂ ਹੋ ਗਈ ਹੈਉਨ੍ਹਾਂ ਕਿਹਾ ਕਿ ਇਸ ਫੈਸਲੇ ਨੇ ਸਾਫ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਲੋਕ ਹਿਤੈਸ਼ੀ ਸਰਕਾਰ ਨਹੀਂ ਤੇ ਮੋਦੀ ਦੀ ਚੋਣ ਮੁਹਿੰਮ ਮੁਤਾਬਕ ਇਹ ਲੋਕਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ

ਉਨ੍ਹਾਂ ਕਿਹਾ ਕਿ ਚੰਗੇ ਦਿਨ ਤਾਂ ਸ਼੍ਰੀ ਮੋਦੀ ਦੇ ਆਏ ਹਨ, ਦੇਸ਼ ਦੇ ਲੋਕਾਂ ਦੇ ਨਹੀਂਸ਼ਿਵ ਕੰਵਰ ਸੰਧੂ ਨੇ ਕਿਹਾ ਕਿ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ, ਸਬਜ਼ੀਆਂ ਦਾਲਾਂ, ਖੰਡ ਦੇ ਵਧੇ ਰੇਟਾਂ ਨੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਤੇ ਕੇਂਦਰ ਸਰਕਾਰ ਨੇ ਜ਼ਖੀਰੇਬਾਜ਼ਾਂ, ਜਮ੍ਹਾਖੋਰਾਂ ਤੇ ਕਾਲਾਬਾਜ਼ਾਰੀ ਦੇ ਖਿਲਾਫ ਕਾਰਵਾਈ ਤਾਂ ਕੀ ਕਰਨੀ ਉਨ੍ਹਾਂ ਵੱਲ ਝਾਕ ਵੀ ਨਹੀਂ ਸਕਦੀਪੰਜਾਬ 'ਚ ਨਸ਼ੇ ਵਿਰੋਧੀ ਮੁਹਿੰਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਹਿਲਕਾਰਾਂ ਨੇ ਪਹਿਲਾਂ ਤਾਂ ਨਸ਼ੇ ਦੇ ਜਾਲ ਵਿਚ ਪੰਜਾਬ ਦੀ ਜਵਾਨੀ ਨੂੰ ਫਸਾਇਆ ਤੇ ਹੁਣ ਆਪਣੇ ਬੀਜੇ ਹੋਏ ਕੰਡਿਆਂ ਨੂੰ ਚੁਗਣ ਦੇ ਲਈ ਨਸ਼ਾ ਮੁਹਿੰਮ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ

ਉਨ੍ਹਾਂ ਕਿਹਾ ਕਿ ਨਸ਼ਾਮੁਕਤ ਪੰਜਾਬ ਮੁਹਿੰਮ ਇਕ ਸਿਆਸੀ ਚਾਲ ਹੈਸ. ਸੰਧੂ ਨੇ ਕਿਹਾ ਕਿ ਪਾਰਲੀਮੈਂਟ ਚੋਣਾਂ ਵਿਚ ਹੋਈ ਹਾਰ 'ਤੇ ਪਰਦਾ ਪਾਉਣ ਦਾ ਇਕ ਤਰੀਕਾ ਹੈਉਨ੍ਹਾਂ ਦੁੱਖ ਭਰੇ ਸ਼ਬਦਾਂ ਵਿਚ ਕਿਹਾ ਕਿ ਜਣੇ-ਖਣੇ ਨੂੰ ਲਾਲ ਬੱਤੀਆਂ ਮੁਹੱਈਆ ਕਰਵਾਈਆਂ ਗਈਆਂ, ਉਨ੍ਹਾਂ ਨੇ ਹੀ ਨਸ਼ੇ ਦੇ ਕਾਰੋਬਾਰ ਨੂੰ ਪੰਜਾਬ ਵਿਚ ਫੈਲਾਇਆਉਨ੍ਹਾਂ ਕਿਹਾ ਕਿ ਪੰਜਾਬ ਦੀ 70 ਫੀਸਦੀ ਜਵਾਨੀ ਨਸ਼ੇ ਦੀ ਗ੍ਰਿਫਤ ਵਿਚ ਹੈ, ਜਿਸ ਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ