arrow

900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ- ਮਨਪ੍ਰੀਤ ਬਾਦਲ

ਚੰਡੀਗੜ੍ਹ 30 ਜੂਨ-

ਬਾਦਲ ਸਰਕਾਰ ਵਲੋਂ ਰਾਜ 'ਚ ਨਸ਼ਾਖੋਰੀ ਖਿਲਾਫ਼ ਚਲਾਈ ਜਾ ਰਹੀ ਕਥਿਤ ਮੁਹਿੰਮ 'ਤੇ ਬੈਠਕ ਦੌਰਾਨ ਚੁਟਕੀ ਲੈਂਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਬਠਿੰਡਾ ਸੀਟ 'ਤੇ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਦੀ ਜਿੱਤ ਪੱਕੀ ਕਰਨ ਲਈ ਮੰਤਰੀਆਂ ਤੱਕ ਨੇ ਨਸ਼ਾ ਵੰਡਿਆਹੁਣ ਇਹ ਸਰਕਾਰ ਨਸ਼ਾਖੋਰੀ ਖਿਲਾਫ਼ ਮੁਹਿੰਮ ਚਲਾਉਣ ਦਾ ਅਡੰਬਰ ਰਚ ਰਹੀ ਹੈ

ਪਾਰਟੀ ਨਿਊਜ਼ ਲੈਟਰ ਹੋਵੇਗਾ ਅਸਰਦਾਰ, ਯੂ-ਟਿਊਬ 'ਤੇ ਹੋਵੇਗਾ ਆਪਣਾ ਚੈਨਲ : ਬੈਠਕ ਦੌਰਾਨ ਮਨਪ੍ਰੀਤ ਬਾਦਲ ਨੇ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਰਟੀ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਨਿਊਜ਼ ਲੈਟਰ ਹੋਰ ਜ਼ਿਆਦਾ ਅਸਰਦਾਰ ਕਰਨ ਦੀ ਲੋੜ ਹੈ, ਤਾਂ ਕਿ ਪਾਰਟੀ ਦੀਆਂ ਨੀਤੀਆਂ ਸਮੇਤ ਪਾਰਟੀ ਦੇ ਪ੍ਰੋਗਰਾਮ ਦੇ ਜਨਹਿੱਤ ਵਿਚ ਕਰਵਾਏ ਜਾ ਰਹੇ ਪ੍ਰੋਗਰਾਮਾਂ ਨਾਲ ਜਨਤਾ ਵਿਚ ਚੇਤਨਾ ਪੈਦਾ ਕੀਤੀ ਜਾ ਸਕੇ

ਉਨ੍ਹਾਂ ਕਿਹਾ ਕਿ ਰਾਜ ਵਿਚ ਸਿਰਫ਼ ਕਾਰੋਬਾਰ 'ਤੇ ਇਕ ਦਲ ਦਾ ਕਬਜ਼ਾ ਹੋ ਜਾਣ ਨਾਲ ਜਿਥੇ ਪਾਰਟੀ ਨਾਲ ਸੰਬੰਧਤ ਪ੍ਰੋਗਰਾਮਾਂ ਦਾ ਪ੍ਰਸਾਰਣ ਰੁਕ ਗਿਆ ਹੈ, ਉਥੇ ਹੀ ਜਨਤਾ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਬਦਲਵੇਂ ਮੀਡੀਆ ਦਾ ਸਹਾਰਾ ਲੈਣਾ ਲਾਜ਼ਮੀ ਹੈਉਨ੍ਹਾਂ ਕਿਹਾ ਕਿ ਪਾਰਟੀ ਨਾਲ ਸੰਬੰਧਤ ਪ੍ਰੋਗਰਾਮਾਂ ਤੇ ਪਾਰਟੀ ਵਲੋਂ ਉਠਾਏ ਜਾ ਰਹੇ ਜਨਹਿੱਤ ਨਾਲ ਜੁੜੇ ਮੁੱਦਿਆਂ ਨੂੰ ਯੂ-ਟਿਊਬ ਦੇ ਮਾਧਿਅਮ ਨਾਲ ਆਮ ਜਨਤਾ ਤੱਕ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ 

ਵਿਧਾਨ ਸਭਾ ਚੋਣਾਂ ਤੱਕ ਰਹੇਗਾ ਕਾਂਗਰਸ ਦੇ ਨਾਲ  ਗੱਠਜੋੜ : ਮਨਪ੍ਰੀਤ ਬਾਦਲ ਨੇ ਨੇਤਾਵਾਂ ਨੂੰ ਜਾਣਕਾਰੀ ਦਿੱਤੀ ਕਿ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦਾ ਕਾਂਗਰਸ ਪਾਰਟੀ ਨਾਲ ਗੱਠਜੋੜ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਜਾਰੀ ਰਹੇਗਾ ਕਿਉਂਕਿ ਗੱਠਜੋੜ ਦੇ ਸਮੇਂ ਕਾਂਗਰਸ ਵਲੋਂ ਲੰਬੇ ਸਮੇਂ ਤੱਕ ਨਾਲ ਚੱਲਣ ਦੀ ਗੱਲ ਕਹੀ ਗਈ ਸੀਪੀ. ਪੀ. ਪੀ. ਇਸੇ ਵਿਸ਼ਵਾਸ ਦੇ ਨਾਲ ਕਾਂਗਰਸ ਨਾਲ ਲੰਬੇ ਸਮੇਂ ਤੱਕ ਗੱਠਜੋੜ ਬਰਕਰਾਰ ਰੱਖੇਗੀ