arrow

ਆਖਰ ਰੰਗ ਲਿਆਈ ਭਗਵੰਤ ਮਾਨ ਦੀ ਮਿਹਨਤ

ਸੰਗਰੂਰ 30 ਜੂਨ-

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦੀ ਕੋਸ਼ਿਸ਼ ਰਾਹੀਂ ਇਰਾਕ ਵਿਚ ਫਸੇ 16 ਭਾਰਤੀ ਭਾਰਤ ਵਾਪਸ ਪਰਤ ਆਏ ਹਨਉਨ੍ਹਾਂ ਨੇ ਇਸ ਮੌਕੇ ਭਗਵੰਤ ਮਾਨ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਨ੍ਹਾਂ ਨੇ ਮਾਨ ਨੂੰ ਇਰਾਕ ਵਿਚ ਫਸੇ ਬਾਕੀ ਭਾਰਤੀਆਂ ਨੂੰ ਵੀ ਘਰ ਵਾਪਸ ਲਿਆਉਣ ਦੀ ਅਪੀਲ ਕੀਤੀ

ਇਸ ਦੌਰਾਨ ਘਰ ਵਾਪਸ ਪਰਤੇ ਨੌਜਵਾਨਾਂ ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ ਕਿ ਕਿਸ ਤਰ੍ਹਾਂ ਉਥੇ ਕੰਪਨੀਆਂ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਦੀਆਂ ਹਨ ਅਤੇ ਖਾਣ-ਪੀਣ ਲਈ ਕੁਝ ਨਹੀਂ ਦਿੰਦੀਆਂਉਹ ਉਥੇ ਮਰ-ਮਰ ਕੇ ਜੀਅ ਰਹੇ ਹਨ

ਇਥੇ ਜ਼ਿਕਰਯੋਗ ਹੈ ਕਿ ਭਗਵੰਤ ਮਾਨ ਆਪਣੇ ਸਹਿਯੋਗੀ ਸਾਥੀਆਂ ਦੀ ਮਦਦ ਨਾਲ ਇਰਾਕ ਵਿਚ ਫਸੇ ਭਾਰਤੀ ਨੌਜਵਾਨਾਂ ਨੂੰ ਮੁੜ ਭਾਰਤ ਲਿਆਉਣ ਲਈ ਕਈ ਠੋਸ ਕਦਮ ਚੁੱਕ ਰਹੇ ਹਨ ਤਾਂ ਕਿ ਸਾਰੇ ਨੌਜਵਾਨਾਂ ਨੂੰ ਸਹੀ ਸਲਾਮਤ ਆਪਣੇ ਪਰਿਵਾਰਾਂ ਕੋਲ ਵਾਪਸ ਲਿਆਂਦਾ ਜਾ ਸਕੇ