arrow

ਬਾਦਲ ਸਿਰਫ਼ ਪਰਿਵਾਰ ਬਾਰੇ ਸੋਚਦੈ- ਬਾਜਵਾ

ਤਲਵੰਡੀ ਸਾਬੋ 28 ਜੂਨ-

ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਭਵਿੱਖ ਵਿਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਦੇਖਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਲੋਂ ਅੱਜ ਹਲਕੇ ਦੇ ਪਿੰਡਾਂ ਵਿਚ ਦੌਰਾ ਕੀਤਾ ਗਿਆ

ਪਿੰਡ ਭਾਗੀਵਾਂਦਰ ਵਿਚ ਯੂਥ ਕਾਂਗਰਸ ਆਗੂ ਵੀਰਇੰਦਰ ਸਿੰਘ ਦੇ ਘਰ ਵਿਖੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਬਾਦਲ ਪਰਿਵਾਰ ਦੀਆਂ ਗਲਤ ਨੀਤੀਆਂ ਕਾਰਨ ਕਿਸੇ ਸਮੇਂ ਸੂਰਬੀਰਾਂ ਦੀ ਧਰਤੀ ਮੰਨੀ ਜਾਂਦੀ ਪੰਜਾਬ ਦੀ ਧਰਤੀ ਅੱਜ ਨਸ਼ੇੜੀਆਂ ਦੀ ਧਰਤੀ ਬਣ ਕੇ ਰਹਿ ਗਈ ਹੈ

ਸਾਢੇ ਸੱਤ ਸਾਲ ਆਪਣੀ ਸਰਕਾਰ ਵਿਚ ਰੱਜ ਕੇ ਨਸ਼ਿਆਂ ਦਾ ਵਪਾਰ ਕਰਨ ਉਪਰੰਤ ਹੁਣ ਅਕਾਲੀ ਸਰਕਾਰ ਨਸ਼ਾ ਬੰਦ ਕਰਨ ਦਾ ਡਰਾਮਾ ਕਰ ਰਹੀ ਹੈਬਾਜਵਾ ਨੇ ਕਿਹਾ ਕਿ ਸਿਰਫ ਨਸ਼ੇ ਹੀ ਨਹੀਂ, ਸਗੋਂ ਵੋਟਾਂ ਖਰੀਦਣ ਦਾ ਰੁਝਾਨ ਵੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਸ਼ੁਰੂ ਕੀਤਾ ਸੀ ਤੇ ਸੱਤਰ ਦੇ ਦਹਾਕੇ ਵਿਚ ਹੋਈਆਂ ਚੋਣਾਂ ਵਿਚ ਇਨ੍ਹਾਂ ਨੇ 20-20 ਰੁਪਏ ਵਿਚ ਵੋਟਾਂ ਖਰੀਦੀਆਂ ਸਨ ਅਤੇ ਇਨ੍ਹਾਂ ਦੀਆਂ ਇਹੀ ਗਲਤ ਨੀਤੀਆਂ ਦਾ ਨਤੀਜਾ ਹੈ ਕਿ ਅੱਜ ਪੰਜਾਬ ਗਰੀਬ ਹੋ ਰਿਹੈ ਪਰ ਨਸ਼ਿਆਂ ਅਤੇ ਪੈਸੇ ਦੇ ਜ਼ੋਰ ਨਾਲ ਜਿੱਤ ਕੇ ਵੀ ਇਹ ਪਰਿਵਾਰ ਦਿਨੋ-ਦਿਨ ਅਮੀਰ ਹੁੰਦਾ ਜਾ ਰਿਹਾ ਹੈ

ਬਾਦਲ ਨੇ ਰਾਜਨੀਤੀ ਵਿਚ ਯੋਗ ਅਤੇ ਇਮਾਨਦਾਰ ਆਗੂਆਂ ਦੀ ਬਜਾਏ ਹਮੇਸ਼ਾ ਆਪਣੇ ਪਰਿਵਾਰ ਨੂੰ ਪਹਿਲ ਦਿੱਤੀ ਅਤੇ ਪਰਿਵਾਰ ਲਈ ਵਜ਼ੀਰੀਆਂ ਹਾਸਲ ਕਰਨ ਕਾਰਨ ਹੀ ਇਨ੍ਹਾਂ ਨੇ ਚੰਡੀਗੜ੍ਹ, ਅਨੰਦਪੁਰ ਸਾਹਿਬ ਦਾ ਮਤਾ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਵਿਸਾਰ ਕੇ ਸਿਰਫ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੁਰਸੀਆਂ ਵੰਡਣ ਨੂੰ ਤਰਜੀਹ ਦਿੱਤੀ

ਸੰਗਤ ਮੰਡੀ- ਜੇਕਰ ਸਰਵਣ ਸਿੰਘ ਫਿਲੌਰ ਤੋਂ ਉਸ ਦੇ ਮੁੰਡੇ ਦਾ ਨਾਂ ਨਸ਼ਿਆਂ ਦੇ ਧੰਦੇ 'ਚ ਆਉਣ ਕਾਰਨ ਅਸਤੀਫਾ ਲਿਆ ਜਾ ਸਕਦਾ ਹੈ ਤਾਂ ਜਿਹੜੇ ਮੰਤਰੀ ਦਾ ਖੁਦ ਦਾ ਨਾਂ ਨਸ਼ਿਆਂ ਦੇ ਧੰਦੇ 'ਚ ਲਿਆ ਜਾ ਰਿਹਾ ਹੈ ਤਾਂ ਬਾਦਲ ਉਸ ਤੋਂ ਅਸਤੀਫਾ ਕਿਉਂ ਨਹੀਂ ਲੈਂਦੇਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੰਗਤ ਮੰਡੀ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਕਰਨ ਵਾਲੇ ਲੋਕਾਂ ਨੂੰ ਬੇਵਜ੍ਹਾ ਤੰਗ ਕਰ ਰਹੀ ਹੈ, ਜਦੋਂਕਿ ਨਸ਼ਿਆਂ ਦੇ ਵੱਡੇ ਸੌਦਾਗਰਾਂ ਨੂੰ ਸ਼ਹਿ ਦੇ ਕੇ ਆਪਣੀ ਵਜ਼ਾਰਤ 'ਚ ਸ਼ਾਮਲ ਕੀਤਾ ਹੈ

ਨਸ਼ਿਆਂ ਦੇ ਸੌਦਾਗਰਾਂ ਦਾ ਦਿੱਲੀ ਤੱਕ ਪਰਦਾਫਾਸ਼ ਹੋ ਚੁੱਕਾ ਹੈਜਗਦੀਸ਼ ਸਿੰਘ ਭੋਲਾ ਨੇ ਮੰਨਿਆ ਹੈ ਕਿ ਉਸ ਨੇ ਪੰਜਾਬ 'ਚ ਅਕਾਲੀਆਂ ਨਾਲ ਮਿਲ ਕੇ 6 ਹਜ਼ਾਰ ਕਰੋੜ ਰੁਪਏ ਦਾ ਨਸ਼ਿਆਂ ਦਾ ਕਾਰੋਬਾਰ ਕੀਤਾ ਹੈ ਅਤੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸ਼ਸ਼ੀਕਾਂਤ ਸ਼ਰਮਾ ਨੇ ਅਕਾਲੀ ਮੰਤਰੀਆਂ ਦੇ ਨਾਵਾਂ ਦਾ ਸਾਫ ਖੁਲਾਸਾ ਕੀਤਾ ਪਰ ਪੰਜਾਬ ਦੇ ਮੁੱਖ ਮੰਤਰੀ ਅਜੇ ਵੀ ਕਾਂਗਰਸ ਤੋਂ ਨਸ਼ੇ ਦੇ ਸੌਦਾਗਰਾਂ ਦੇ ਨਾਂ ਪੁੱਛ ਰਹੇ ਹਨਜੇਕਰ ਉਨ੍ਹਾਂ ਨੂੰ ਇੰਨੀ ਵੀ ਸਮਝ ਨਹੀਂ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਘਰ ਬੈਠ ਜਾਣ