arrow

ਮਜੀਠੀਆ ਨਾ ਲਾਪਤਾ-ਨਾ ਨਾਰਾਜ਼ ਤੇ ਨਾ ਹੀ ਗੁੱਸੇ 'ਚ- ਫੈੱਡਰੇਸ਼ਨ

ਜਲੰਧਰ 28 ਜੂਨ-

ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਕੈਬਨਿਟ ਮੰਤਰੀ  ਬਿਕਰਮ ਸਿੰਘ ਮਜੀਠੀਆ ਨਾ ਤਾਂ ਲਾਪਤਾ ਹਨ ਅਤੇ ਨਾਰਾਜ਼ ਹਨ ਅਤੇ ਨਾ ਹੀ ਗੁੱਸੇ ਵਿਚ ਹਨਜਿਵੇਂ ਕਿ ਪਿਛਲੇ ਕੁਝ ਸਮੇਂ ਤੋਂ  ਮੀਡੀਆ ਵਿਚ ਪ੍ਰਚਾਰਿਤ ਕੀਤਾ ਜਾ ਰਿਹਾ ਹੈ

ਫੈੱਡਰੇਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਭੋਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਮਜੀਠੀਆ ਜਲਦੀ ਹੀ ਪੰਜਾਬ ਦੇ ਲੋਕਾਂ ਨਾਲ ਰੂ-ਬ-ਰੂ ਹੋਣਗੇਉਨ੍ਹਾਂ ਨੇ ਦੱਸਿਆ ਕਿ ਮਜੀਠੀਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਆਪਣੇ ਵਿਭਾਗ ਦੇ ਆਲਾ ਅਧਿਕਾਰੀਆਂ ਦੇ ਨਾਲ ਲਗਾਤਾਰ ਸੰਪਰਕ ਵਿਚ ਹਨ

ਫੈੱਡਰੇਸ਼ਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਬਹੁਤ ਜ਼ਿਆਦਾ ਰੁਝੇਵਿਆਂ ਦੇ ਕਾਰਨ ਮਜੀਠੀਆ 'ਤੇ ਕਾਫੀ ਬੋਝ ਸੀ, ਇਸੇ ਲਈ ਉਹ ਕੁਝ ਦਿਨ ਆਰਾਮ ਕਰ ਰਹੇ ਹਨ  ਉਹ ਮੁੱਖ ਮੰਤਰੀ ਬਾਦਲ ਤੋਂ ਛੁੱਟੀ ਲੈ ਕੇ ਇਕਾਂਤ ਵਿਚ ਆਪਣੇ ਪਰਿਵਾਰ ਦੇ ਨਾਲ ਸਮਾਂ ਗੁਜ਼ਾਰ ਰਹੇ ਹਨਉਨ੍ਹਾਂ ਕਿਹਾ ਕਿ ਕੁਝ ਸਮੇਂ ਤੋਂ ਮਜੀਠੀਆ ਦੀ ਦਿੱਖ ਨੂੰ ਖਰਾਬ ਕਰਨ ਦੇ ਲਈ ਉਨ੍ਹਾਂ ਦਾ ਨਾਂ ਨਸ਼ਿਆਂ ਦੇ ਨਾਲ ਜੋੜਿਆ ਗਿਆ,ਜਦਕਿ ਇਹ ਗੱਲ ਜਗ ਜ਼ਾਹਿਰ ਹੈ ਕਿ ਮਜੀਠੀਆ ਦਾ ਨਿਸ਼ਚਿਤ ਤੌਰ 'ਤੇ ਧਾਰਮਿਕ ਪਰਿਵਾਰ ਹੈ, ਉਨ੍ਹਾਂ ਦੇ ਪਰਿਵਾਰ ਨੂੰ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ