arrow

ਭੂ ਮਾਫੀਆ ਕਾਰਨ ਕੈਪਟਨ ਅੱਜ ਵੀ ਭੁਗਤ ਰਿਹੈ ਅਦਾਲਤੀ ਤਰੀਕਾਂ- ਜੋਸ਼ੀ

ਅੰਮ੍ਰਿਤਸਰ 28 ਜੂਨ-

ਅਨਿਲ ਜੋਸ਼ੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਖੁਦ ਭੂ ਮਾਫੀਆਂ ਕੇਸਾਂ 'ਚ ਅਦਾਲਤੀ ਤਰੀਕਾਂ ਭੁਗਤ ਰਿਹਾ ਦੂਸਰਿਆਂ 'ਤੇ ਦੋਸ਼ ਲਗਾਉਣ ਤੋਂ ਪਹਿਲਾਂ ਆਪਣੇ ਵਲ ਖੁਦ ਝਾਤੀ ਮਾਰੇ

ਅਨਿਲ ਜੋਸ਼ੀ ਨੇ ਕੈਪਟਨ ਵਲੋਂ ਲਗਾਏ ਦੋਸ਼ਾਂ ਦਾ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਘਟੀਆ ਰਾਜਨੀਤੀ ਖੇਡ ਰਿਹਾ ਹੈ ਤੇ ਕੇਵਲ ਸੁਰੱਖਿਆ 'ਚ ਰਹਿਣ ਦੀ ਖਾਤਿਰ ਝੂਠੀ ਬਿਆਨਬਾਜ਼ੀ ਕਰ ਰਿਹਾ ਹੈਅੰਮ੍ਰਿਤਸਰ 32 ਏਕੜ ਸਕੀਮ ਤੇ ਲੁਧਿਆਣਾ ਸਿਟੀ ਸੈਂਟਰ ਘਪਲੇ ਦਾ ਜ਼ਿਕਰ ਕਰਦਿਆਂ ਕੈਬਨਿਟ ਵਜ਼ੀਰ ਅਨਿਲ ਜੋਸ਼ੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਭੂ ਮਾਫੀਆ ਹੈ ਤੇ ਇਸ ਘਪਲੇ 'ਚ ਕੈਪਟਨ ਵਿਧਾਨ-ਸਭਾ ਦੀ ਮੈਂਬਰਸ਼ਿਪ ਵੀ ਰੱਦ ਹੋ ਚੁੱਕੀ ਹੈ

ਅਨਿਲ ਜੋਸ਼ੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾਂ ਬੇਲੋੜੀ ਤੇ ਘਟੀਆ ਰਾਜਨੀਤੀ ਰਾਹੀਂ ਚਰਚਾ 'ਚ ਰਹਿੰਦੇ ਹਨ ਤੇ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਲਈ ਤਰਲੋਮੱਛੀ ਹੋ ਰਹੇ ਹਨਉਨ੍ਹਾਂ ਕਿਹਾ ਕਿ ਕੈਪਟਨ ਨੇ ਹਮੇਸ਼ਾ ਕਾਂਗਰਸੀ ਖਾਨਾਜੰਗੀ ਰਾਹੀਂ ਆਪਣੀ ਸੌੜੀ ਰਾਜਨੀਤੀ ਕੀਤੀ ਹੈ

ਜੋਸ਼ੀ ਨੇ ਅੱਗੇ ਕਿਹਾ ਕਿ ਦੂਜਿਆਂ ਨੂੰ ਨਸੀਹਤ ਦੇਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੈਸ਼ਨਲ ਹੀਅਰਲਡ ਮਾਮਲੇ 'ਚ ਸੋਨੀਆ ਤੇ ਰਾਹੁਲ ਗਾਂਧੀ ਦੇ ਬਚਾਅ ਵਿਚ ਕੁਝ ਬੋਲਣ ਤੇ ਲੋਕਾਂ ਨੂੰ ਇਸ ਸੰਬੰਧੀ ਜਵਾਬ ਦੇਣਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਖੁਦ ਘੋਟਾਲਿਆਂ ਦੀ ਪਾਰਟੀ ਹੈ ਤੇ ਲੋਕ ਇਸ ਨੂੰ ਲੋਕ ਸਭਾ ਚੋਣਾਂ 'ਚ ਨਕਾਰ ਚੁੱਕੇ ਹਨ ਤੇ ਭਾਜਪਾ ਦੇ ਹੱਕ 'ਚ ਆਪਣਾ ਬਹੁਮਤ ਦੇ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਹੀ ਲੋਕਾਂ ਦੀਆਂ ਸਹੂਲਤਾਂ ਨੂੰ ਧਿਆਨ 'ਚ ਰੱਖਦੇ ਹੋਏ ਹਰ ਪ੍ਰਕਾਰ ਦੇ ਵਿਕਾਸ ਕਰਵਾਏ