arrow

ਬਾਜਵਾ ਦਾ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦੀ ਕੋਸ਼ਿਸ਼

ਚੰਡੀਗੜ੍ਹ 28 ਜੂਨ-

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਇਨ੍ਹੀਂ ਦਿਨੀਂ ਬਠਿੰਡਾ ਲੋਕ ਸਭਾ ਹਲਕੇ ਦੇ ਦੌਰੇ 'ਤੇ ਹਨ, ਜਿਸਨੂੰ ਲੈ ਕੇ ਪਾਰਟੀ ਅੰਦਰ ਹੀ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਹਨਇਹ ਚਰਚਾ ਜ਼ੋਰਾਂ 'ਤੇ ਹੈ ਕਿ ਬਾਜਵਾ ਬਠਿੰਡਾ ਦੌਰੇ ਰਾਹੀਂ ਇਕ ਤੀਰ ਨਾਲ 2 ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ

ਜਿਥੇ ਇਕ ਪਾਸੇ ਉਹ ਉਪ ਚੋਣ ਲਈ ਤਲਵੰਡੀ ਸਾਬੋ ਤੋਂ ਪਾਰਟੀ ਦੇ ਉਮੀਦਵਾਰ ਲੱਭ ਰਹੇ ਹਨ, ਉਥੇ ਹੀ ਪਾਰਟੀ 'ਚ ਆਪਣੇ ਵਿਰੋਧੀ ਕੈ. ਅਮਰਿੰਦਰ ਸਿੰਘ ਦੇ ਗੜ੍ਹ 'ਚ ਸੰਨ੍ਹ ਲਗਾ ਕੇ ਉਨ੍ਹਾਂ ਦਾ ਪ੍ਰਭਾਵ ਘੱਟ ਕਰਨ ਦੀਆਂ ਕੋਸ਼ਿਸ਼ਾਂ 'ਚ ਹਨਜਾਣਕਾਰੀ ਮੁਤਾਬਕ ਬਾਜਵਾ ਤਲਵੰਡੀ ਸਾਬੋ ਹਲਕੇ ਲਈ ਕਿਸੇ ਨਵੇਂ ਉਮੀਦਵਾਰ ਦੀ ਤਲਾਸ਼ 'ਚ ਖੁਦ ਖੇਤਰ 'ਚ ਨਿਕਲੇ ਹਨਉਹ ਉਥੋਂ ਦੇ ਪਾਰਟੀ ਨੇਤਾਵਾਂ ਤੇ ਵਰਕਰਾਂ ਨੂੰ ਮਿਲ ਕੇ ਜਿਥੇ ਉਨ੍ਹਾਂ ਦੇ ਨਾਲ ਆਪਣੀਆਂ ਨਜ਼ਦੀਕੀਆਂ ਵਧਾ ਰਹੇ ਹਨ, ਉਥੇ ਸੰਭਾਵੀ ਉਮੀਦਵਾਰ ਬਾਰੇ ਰਾਏ ਵੀ ਲੈ ਰਹੇ ਹਨ

ਬੇਸ਼ੱਕ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਇਸ ਹਲਕੇ ਤੋਂ ਦਾਅਵੇਦਾਰ ਹੈ ਅਤੇ ਉਹ ਬਠਿੰਡਾ ਦੌਰੇ ਸਮੇਂ ਬਾਜਵਾ ਦੇ ਨਾਲ ਵੀ ਘੁੰਮ ਰਹੇ ਹਨ ਪਰ ਇਸ ਦੇ ਬਾਵਜੂਦ ਪਾਰਟੀ ਪ੍ਰਧਾਨ ਕਿਸੇ ਨਵੇਂ ਚਿਹਰੇ ਦੀ ਤਲਾਸ਼ 'ਚ ਹੈ, ਜੋ ਅਕਾਲੀ ਦਲ ਨੂੰ ਸਖ਼ਤ ਟੱਕਰ ਦੇ ਸਕੇਜ਼ਿਕਰਯੋਗ ਹੈ ਕਿ ਤਲਵੰਡੀ ਸਾਬੋ ਹਲਕੇ ਤੋਂ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋ ਗਏ ਸਨ, ਜਿਸ ਕਾਰਨ ਇਹ ਸੀਟ ਖਾਲੀ ਹੋਈ ਹੈਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ 'ਚ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਨੂੰ ਲੀਡ ਵੀ ਮਿਲੀ ਹੈ

ਇਸ ਤੋਂ ਇਲਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਤੋਂ ਹੀ ਇਸ ਹਲਕੇ ਦੀ ਉਪ ਚੋਣ ਲਈ ਆਪਣੀਆਂ ਸਰਗਰਮੀਆਂ ਤੇਜ਼ ਕਰਦੇ ਹੋਏ ਪਿਛਲੇ ਦਿਨਾਂ 'ਚ ਲਗਾਤਾਰ ਸੰਗਤ ਦਰਸ਼ਨ ਕੀਤੇ ਹਨਬਾਜਵਾ ਬਠਿੰਡਾ ਖੇਤਰ 'ਚ ਲਗਾਤਾਰ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਜਾ ਕੇ ਪਾਰਟੀ ਵਰਕਰਾਂ ਦੀਆਂ ਬੈਠਕਾਂ ਨੂੰ ਸੰਬੋਧਨ ਕਰ ਰਹੇ ਹਨਇਸਦਾ ਮੁੱਖ ਮਕਸਦ ਉਨ੍ਹਾਂ ਵਲੋਂ ਮਾਲਵਾ ਖੇਤਰ 'ਚ ਆਪਣੀ ਪਛਾਣ ਬਣਾਉਣਾ ਹੈ, ਜਿਥੇ ਅਮਰਿੰਦਰ ਦੀ ਲੋਕਪ੍ਰਿਅਤਾ ਮੰਨੀ ਜਾਂਦੀ ਹੈ

ਪਾਰਟੀ ਦੇ ਉੱਚ ਪੱਧਰੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਲੋਕ ਸਭਾ ਚੋਣਾਂ 'ਚ ਮਨਪ੍ਰੀਤ ਬਾਦਲ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਦਾਨ 'ਚ ਉਤਾਰਨਾ ਵੀ ਬਾਜਵਾ ਦੀ ਰਣਨੀਤੀ ਦਾ ਹੀ ਹਿੱਸਾ ਸੀ ਅਤੇ ਇਸਦਾ ਮਕਸਦ ਵੀ ਅਮਰਿੰਦਰ ਨੂੰ ਇਸ ਹਲਕੇ ਤੋਂ ਬਾਹਰ ਰੱਖਣਾ ਸੀ ਕਿਉਂਕਿ ਬਠਿੰਡਾ ਤੋਂ ਅਮਰਿੰਦਰ ਨੂੰ ਮੈਦਾਨ 'ਚ ਉਤਾਰੇ ਜਾਣ ਦਾ ਵੀ ਪਾਰਟੀ 'ਚ ਸੁਝਾਅ ਆਇਆ ਸੀਇਹ ਗੱਲ ਵੀ ਜ਼ਿਕਰਯੋਗ ਹੈ ਕਿ ਬਾਜਵਾ ਦੇ ਬਠਿੰਡਾ ਦੌਰੇ ਸਮੇਂ ਅਮਰਿੰਦਰ ਸਮਰਥਕ ਕਈ ਪ੍ਰਮੁੱਖ ਨੇਤਾ ਉਨ੍ਹਾਂ ਤੋਂ ਦੂਰੀ ਰੱਖ ਰਹੇ ਹਨ ਪਰ ਵੱਡੀ ਗਿਣਤੀ 'ਚ ਜ਼ਿਲੇ ਦੇ ਨੇਤਾ ਤੇ ਵਰਕਰ ਬਾਜਵਾ ਦੇ ਨਾਲ ਚੱਲ ਰਹੇ ਹਨ