arrow

ਚੀਨੀ ਫੌਜੀਆਂ ਨੇ ਫਿਰ ਕੀਤੀ ਘੁਸਪੈਠ

ਬੀਜਿੰਗ 28 ਜੂਨ-

ਚੀਨ ਦੀ ਸੈਨਾ ਦੁਆਰਾ ਭਾਰਤੀ ਖੇਤਰ 'ਚ ਘੁਸਪੈਠ ਕਰਨ ਦਾ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਿਕ 24 ਜੂਨ ਨੂੰ ਚੀਨ ਦੀ ਪਿਪੁਲਜ਼ ਲਿਬਰੇਸ਼ਨ ਆਰਮੀ ਦੇ ਜਵਾਨ ਭਾਰਤੀ ਸਰਹੱਦ 'ਚ ਸਾਢੇ ਪੰਜ ਕਿਲੋਮੀਟਰ ਅੰਦਰ ਦਾਖਲ ਹੋ ਗਏ

ਚੀਨੀ ਸੈਨਿਕਾਂ ਇਹ ਘੁਸਪੈਠ ਖਾਰੇ ਪਾਣੀ ਦੀ ਝੀਲ ਦੇ ਰਾਹੀਂ ਕੀਤੀਚੀਨ ਇਸ ਜਲ ਖੇਤਰ 'ਤੇ ਆਪਣਾ ਦਾਅਵਾ ਕਰਦਾ ਰਿਹਾ ਹੈਇਸ ਝੀਲ ਦਾ ਵੱਡਾ ਹਿੱਸਾ ਚੀਨੀ ਨਿਯੰਤਰਨ ਇਲਾਕੇ 'ਚ ਆਉਂਦਾ ਹੈਚੀਨੀ ਸੈਨਿਕਾਂ ਦੀ ਘੁਸਪੈਠ ਤੋਂ ਬਾਅਦ ਭਾਰਤੀ ਸੈਨਿਕਾਂ ਨੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜ਼ਬੂਰ ਕੀਤਾਅਖਬਾਰ ਮੁਤਾਬਿਕ ਚੀਨੀ ਸੈਨਿਕ ਕਿਸ਼ਤੀ 'ਤੇ ਸਵਾਰ ਹੋ ਕੇ ਆਏ ਸਨ

ਚੀਨੀ ਸੈਨਿਕ ਹਾਈ ਸਪੀਡ ਇੰਟਰਸੇਪਟਰ ਬੋਟਸ 'ਚ ਸਵਾਰ ਹੋ ਕੇ ਆਏ ਸਨ, ਬਾਅਦ 'ਚ ਅਮਰੀਕੀ ਨਿਰਮਿਤ ਇੰਟਰਸੇਪਟਰ ਬੋਟਸ 'ਚ ਸਵਾਰ ਭਾਰਤੀ ਸੈਨਾ ਦੀ ਟੁਕੜੀ ਨੇ ਉਨ੍ਹਾਂ ਨੂੰ ਪਿਛੇ ਧੱਕ ਦਿੱਤਾ ਹੈਇਹ ਪੇਂਗੋਂਗ ਝੀਲ ਲਦਾਖ ਇਲਾਕੇ 'ਚ ਸਥਿਤ ਹੈ