arrow

ਸੂਰਜਕੁੰਡ 'ਚ ਮੋਦੀ ਨਵੇਂ ਸੰਸਦ ਮੈਂਬਰਾਂ ਨੂੰ ਕਰਨਗੇ ਸੰਬੋਧਨ

ਨਵੀਂ ਦਿੱਲੀ 28 ਜੂਨ-

ਫਰੀਦਾਬਾਦ ਦੇ ਸੂਰਜਕੁੰਡ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦੀ ਅਤੇ ਲੋਕ ਵਰਤਾਰਾ, ਮੀਡੀਆ ਮੈਨਜਮੈਂਟ ਅਤੇ ਸੋਸ਼ਲ ਮੀਡੀਆ ਨੂੰ ਲੈ ਕੇ ਭਾਜਪਾ ਦੇ ਪਹਿਲੀ ਵਾਰ ਚੁਣੇ ਗਏ ਪਾਰਟੀ ਦੇ ਕਰੀਬ 195 ਸੰਸਦਾਂ ਨੂੰ ਸਿਖਲਾਈ ਦੇਣ ਲਈ ਦੋ ਦਿਨਾਂ ਓਰੀਏਂਟੇਸ਼ਨ (ਸਥਿਤੀ ਗਿਆਨ) ਪ੍ਰੋਗਰਾਮ ਆਯੋਜਤ ਕੀਤਾ ਹੈਉਦਘਾਟਨ ਇਜਲਾਸ ਨੂੰ ਸੰਬੋਧਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੰਚ 'ਤੇ ਮੌਜੂਦ ਹਨਨਰਿੰਦਰ ਮੋਦੀ ਪ੍ਰੋਗਰਾਮ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮਿਲ ਕੇ ਨਵੇਂ ਸੰਸਦ ਮੈਂਬਰਾਂ ਨੂੰ ਸੰਸਦ ਦੇ ਅੰਦਰ ਅਤੇ ਸੰਸਦ ਤੋਂ ਬਾਹਰ ਉੱਚ ਪੱਧਰ ਦਾ ਸਲੂਕ ਦਾ ਗੁਣ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ

ਨਵੇਂ ਚੁਣੇ ਗਏ ਭਾਜਪਾ ਸੰਸਦ ਮੈਂਬਰਾਂ 'ਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਕਰੀਬ 40 ਸੰਸਦ ਮੈਂਬਰ ਹਨ, ਜਦਕਿ ਕਰੀਬ 30 ਮਹਿਲਾਵਾਂ ਇਸ ਤਰ੍ਹਾਂ ਦੀਆਂ ਹਨ ਜੋ ਪਹਿਲੀ ਵਾਰ ਸੰਸਦ ਮੈਂਬਰ ਬਣੀਆ ਹਨਭਾਜਪਾ ਦੇ ਤਜਰਬੇਕਾਰ ਸੰਸਦ ਮੈਂਬਰ ਪਹਿਲੀ ਵਾਰ ਬਣੇ ਸੰਸਦ ਮੈਂਬਰਾਂ ਨੂੰ ਸਿਖਲਾਈ ਦੇਣਗੇਪ੍ਰਮੁੱਖ ਬੁਲਾਰਿਆਂ 'ਚ ਅਰੁਣ ਜੇਤਲੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਹਨ