arrow

ਨਸ਼ੇੜੀਆਂ ਦਾ ਦਾਅਵਾ, ਆਹ ਨਸ਼ਾ ਬੰਦ ਨਹੀਂ ਕਰਵਾ ਸਕਦੀ ਸਰਕਾਰ

ਤਰਨਤਾਰਨ 27 ਜੂਨ-

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਕਈ ਉਪਰਾਲੇ ਕਰ ਰਹੀ ਹੈ ਅਤੇ ਸਰਕਾਰ ਕੁਝ ਹੱਦ ਤੱਕ ਨਸ਼ਿਆਂ ਨੂੰ ਠਲ ਪਾਉਣ 'ਚ ਕਾਮਯਾਬ ਵੀ ਹੋਈ ਹੈ ਪਰ ਹੁਣ ਨਸ਼ੇੜੀਆਂ ਵਲੋਂ ਨਵਾਂ ਹੀ ਕੰਮ ਵੇਖਣ ਨੂੰ ਮਿਲ ਰਿਹਾ ਹੈ, ਨਸ਼ੇੜੀ ਅੱਜਕਲ ਸੜਕਾਂ ਦੇ ਕਿਨਾਰੇ ਲੱਗੀ ਭੰਗ ਬੂਟੀ ਨੂੰ ਹੱਥਾਂ 'ਚ ਮਲ ਕੇ ਉਸ ਦੀ ਚਰਸ ਬਣਾ ਕੇ ਉਸ ਨੂੰ ਇਕ ਸਿਗਰਟ 'ਚ ਭਰ ਕੇ ਪੀਂਦੇ ਹਨ। ਨਸ਼ੇ ਦੇ ਆਦੀ ਨੌਜਵਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਮਹਿੰਗੇ ਨਸ਼ੇ ਤਾਂ ਬੰਦ ਕਰ ਦਿੱਤੇ ਹਨ ਪਰ ਇਹ ਭੰਗ ਬੂਟੀ ਬੰਦ ਨਹੀ ਕਰਵਾ ਸਕਦੇ।

ਉੱਧਰ ਡੀ.ਸੀ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸੜਕਾਂ ਦੇ ਕਿਨਾਰੇ ਲੱਗੀ ਭੰਗ ਬੂਟੀ ਨੂੰ ਜਲਦ ਖਤਮ ਕੀਤਾ ਜਾਵੇਗਾ। ਬਹਰਹਾਲ ਹੁਣ ਵੇਖਣਾ ਹੋਵੇਗਾ ਕਿ ਸਰਕਾਰ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੀ ਕਦਮ ਚੁਕਦੀ ਹੈ ਤਾਂ ਜੋ ਕਈ ਨੌਜਵਾਨਾਂ ਦੀ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ।