arrow

ਭਾਰਤ 'ਚ 10 ਲੱਖ ਤੋਂ ਜ਼ਿਆਦਾ ਬੱਚੇ ਨਹੀਂ ਜਾਂਦੇ ਸਕੂਲ- ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ 27 ਜੂਨ-

ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਭਾਰਤ, ਇੰਡੋਨੇਸ਼ੀਆ ਤੇ ਪਾਕਿਸਤਾਨ ਆਦਿ ਹਰ ਦੇਸ਼ 'ਚੋਂ 10 ਲੱਖ ਤੋਂ ਜ਼ਿਆਦਾ ਬੱਚੇ ਸਕੂਲ ਨਹੀਂ ਜਾਂਦੇ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ 'ਤੇ 6 ਤੋਂ 11 ਸਾਲ ਦੀ ਉਮਰ ਦੇ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਹਾਲੇ ਵੀ 5.8 ਕਰੋੜ ਹੈ।

ਯੂਨੇਸਕੋ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ '2011 '14 ਲੱਖ ਬੱਚੇ ਅਜਿਹੇ ਹਨ, ਜੋ ਸਕੂਲ ਨਹੀਂ ਜਾਂਦੇ। ਪਰ ਭਾਰਤ ਉਨ੍ਹਾਂ  17 ਦੇਸ਼ਾਂ 'ਚ ਸ਼ਾਮਲ ਹੈ ਜਿਨ੍ਹਾਂ ਨੇ ਪਿਛਲੇ ਇਕ ਦਹਾਕੇ  'ਚ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਨੂੰ ਘੱਟ ਕੀਤਾ ਹੈ। ਯੂਨੇਸਕੋ ਦੇ ਦਸਤਾਵੇਜ਼ ਕਹਿੰਦੇ ਹਨ ਕਿ ਇਸ ਦਿਸ਼ਾ 'ਚ ਸਕਾਰਾਤਮ ਬਦਲਾਅ ਮੁਮਕਿਨ ਹੈ। 17 ਦੇਸ਼ਾਂ ਨੇ ਪਿਛਲੇ ਇਕ ਦਹਾਕੇ 'ਚ ਇਸ ਰੁਝਾਨ ਨੂੰ ਬਦਲਿਆ ਹੈ।

ਯੂਨੇਸਕੋ ਇੰਸਟੀਚਿਊਟ ਫਾਰ ਸਟੇਟੈਸਟਿਕਸ ਦਾ ਕਹਿਣਾ ਹੈ ਕਿ 43 ਫੀਸਦੀ ਬੱਚੇ, ਜਿਨ੍ਹਾਂ '1.5 ਕਰੋੜ ਲੜਕੀਆਂ ਤੇ ਇਕ ਕਰੋੜ ਲੜਕੇ ਹਨ, ਉਹ ਸਕੂਲ ਨਹੀਂ ਜਾਂਦੇ ਤੇ ਜੇਕਰ ਮੌਜੂਦਾ ਹਾਲਤ ਇਹੀ ਰਹੀ ਤਾਂ ਉਨ੍ਹਾਂ ਦੇ ਮੁਢਲੀ ਸਿੱਖਿਆ ਪਾ ਸਕਣ ਦੀ ਵੀ ਆਸ ਨਹੀਂ।