arrow

ਅਮਰਨਾਥ ਲਈ ਸ਼ਰਧਾਲੂਆਂ ਦਾ ਪਹਿਲਾ ਜਥਾ ਜੰਮੂ ਤੋਂ ਰਵਾਨਾ

ਜੰਮੂ 27 ਜੂਨ-

ਅਮਰਨਾਥ ਯਾਤਰਾ ਤਹਿਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਅੱਜ ਜੰਮੂ ਤੋਂ ਸ਼ਰਧਾਲੂਆਂ ਦਾ ਪਹਿਲਾ ਜਥਾ ਰਵਾਨਾ ਕਰ ਦਿੱਤਾ ਗਿਆ। ਸਨਿਚਰਵਾਰ ਤੋਂ ਬਾਲਟਾਲ ਦੇ ਰਸਤੇ ਤੋਂ ਅਮਰਨਾਥ ਦੀ ਯਾਤਰਾ ਸ਼ੁਰੂ ਹੋ ਜਾਵੇਗੀ। ਭਾਰੀ ਬਰਫਬਾਰੀ ਦੀ ਵਜ੍ਹਾ ਨਾਲ ਪਹਿਲਗਾਮ ਦੇ ਰਸਤੇ ਯਾਤਰਾ ਦੇਰੀ ਨਾਲ ਸ਼ੁਰੂ ਹੋਵੇਗੀ।

ਜੰਮੂ ਬੇਸ ਕੈਂਪ 'ਚ ਯਾਤਰਾ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਤੇ ਭਾਰੀ ਮਾਤਰਾ 'ਚ ਸ਼ਰਧਾਲੂ ਜੰਮੂ ਕੈਂਪ ਪਹੁੰਚ ਚੁੱਕੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਸ਼ਰਧਾਲੂ ਅਮਰਨਾਥ ਦਰਸ਼ਨਾਂ ਲਈ ਜਾਣਗੇ। ਏਨਾ ਹੀ ਨਹੀਂ ਅਮਰਨਾਥ ਦੀ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਅਮਰਨਾਥ ਬੋਰਡ ਨੇ ਕੁੱਝ ਅਹਿਮ ਫੈਸਲੇ ਕੀਤੇ ਹਨ।

ਬੋਰਡ ਨੇ ਇਸ ਵਾਰ ਯਾਤਰਾ ਦੌਰਾਨ ਮਾਸਾਹਾਰੀ, ਸ਼ਰਾਬ, ਸਿਗਰੇਟ ਤੋਂ ਇਲਾਵਾ ਤੇਲ-ਘਿਓ ਨਾਲ ਬਣੇ ਖਾਣੇ , ਮਿਠਾਈਆਂ ਤੇ ਕੋਲਡ ਡ੍ਰਿੰਕ 'ਤੇ ਪਾਬੰਧੀ ਲਗਾਈ ਹੈ। ਇਹ ਪਾਬੰਧੀ ਯਾਤਰਾ ਮਾਰਗ 'ਤੇ ਚਲ ਰਹੇ ਲੰਗਰਾਂ ਤੇ ਭੋਜਨ ਦੇ ਸਟਾਲਾਂ 'ਤੇ ਵੀ ਲਾਗੂ ਹੋਵੇਗੀ। ਪਹਾੜਾਂ 'ਤੇ ਆਕਸੀਜਨ ਦੀ ਕਮੀ ਤੇ ਚੜਾਈ ਕਾਰਨ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਾਨਾ ਰਹਿੰਦੀ ਹੈ। ਇਸ ਲਈ ਇਸ ਤਰ੍ਹਾਂ ਦੇ ਖਾਣੇ ਨਾਲ ਮੁਸ਼ਕਿਲ ਜ਼ਿਆਦਾ ਹੋ ਜਾਂਦੀ ਹੈ। ਇਸੇ ਕਰੇਕ ਇਹ ਪਾਬੰਧੀ ਲਾਈ ਗਈ ਹੈ।