arrow

ਪਾਕਿਸਤਾਨ ਨੇ ਫਿਰ ਕੀਤਾ ਗੋਲੀਬੰਦੀ ਦਾ ਉਲੰਘਣ

ਜੰਮੂ 27 ਜੂਨ-

ਪਾਕਿਸਤਾਨੀ ਸੈਨਾ ਨੇ ਅੱਜ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਨਿਯੰਤਰਨ ਰੇਖਾ 'ਤੇ ਗੋਲੀਬੰਦੀ ਦੀ ਉਲੰਘਣਾ ਕੀਤੀ ਅਤੇ ਸਵੈਚਲਤ ਤੇ ਛੋਟੇ ਹਥਿਆਰਾਂ ਨਾਲ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਸੁਰੱਖਿਆ ਬਲਾਂ ਨੇ ਵੀ ਇਸਦਾ ਮਾਕੂਲ ਜਵਾਬ ਦਿੱਤਾ।

ਇਕ ਚੋਟੀ ਦੇ ਸੈਨਾ ਅਧਿਕਾਰੀ ਨੇ ਇਹ ਦੱਸਿਆ ਕਿ ਪਾਕਿਸਤਾਨ ਸੈਨਾ ਨੇ ਬੀਤੀ ਰਾਤ 12 ਵੱਜ ਕੇ 35 ਮਿੰਟ 'ਤੇ ਪੁੰਛ ਦੇ ਭਿੰਭੇਰ, ਗਲੀ-ਗੰਭੀਰ ਇਲਾਕਿਆਂ 'ਚ ਨਿਯੰਤਰਨ ਰੇਖਾ ਨਾਲ ਲੱਗੀ ਭਾਰਤੀ ਚੌਕੀਆਂ 'ਤੇ ਭਾਰੀ ਗੋਲੀਬਾਰੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਰਹੱਦ ਦੀ ਹਿਫਾਜਤ ਕਰ ਰਹੇ ਭਾਰਤੀ ਜਵਾਨਾਂ ਨੇ ਸਮੱਰਥਾ ਵਾਲੇ ਹਥਿਆਰਾਂ ਨਾਲ ਮਾਕੂਲ ਜਵਾਬ ਦਿੱਤਾ, ਜਿਸ ਨਾਲ ਰੁੱਕ-ਰੁੱਕ ਕੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੁੰਦੀ ਰਹੀ।