arrow

ਅੱਤਵਾਦੀ ਨੈਟਵਰਕ ਨੂੰ ਖਤਮ ਕਰਨ ਲਈ ਮਿਲਕੇ ਕੰਮ ਕਰ ਰਹੇ ਹਨ ਭਾਰਤ ਅਤੇ ਅਮਰੀਕਾ

ਵਾਸ਼ਿੰਗਟਨ 27 ਜੂਨ-

ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਨੇ ਭਾਰਤੀ ਕੌਂਸਲਖਾਨੇ 'ਤੇ ਹੋਏ ਹਮਲੇ ਲਈ ਲਕਸ਼ਰ-ਏ-ਤਾਇਬਾ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਅਫਗਾਨਿਸਤਾਨ ਦੇ ਹੇਰਾਤ'ਚ ਭਾਰਤੀ ਕੌਂਸਲਖਾਨੇ 'ਤੇ ਹਮਲੇ ਲਈ ਜਿੰਮੇਵਾਰ ਅੱਤਵਾਦੀਆਂ ਸਮੇਤ ਅੰਤਰਰਾਸ਼ਟਰੀ ਅੱਤਵਾਦ ਦੇ ਨੈਟਵਰਕ ਦਾ ਪਤਾ ਲਗਾਉਣ ਅਤੇ ਉਸ ਨੂੰ ਖਤਮ ਕਰਨ ਲਈ ਭਾਰਤ ਅਤੇ ਅਮਰੀਕਾ ਨਾਲ ਮਿਲਕੇ ਕੰਮ ਕਰ ਰਹੇ ਹਨ। ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਅਧਿਕਾਰੀ ਨੇ ਕਿਹਾ ਕਿ ਭਾਰਤ ਅੱਤਵਾਦ ਦਾ ਮੁਕਾਬਲਾ ਕਰਨ ਲਈ ਇਕ ਮਜ਼ਬੂਤ ਅਤੇ ਸਰਗਰਮ ਸਾਂਝੇਦਾਰ ਹੈ ਅਤੇ ਅਮਰੀਕਾ ਅੱਤਵਾਦ ਦੇ ਮੁਕਾਬਲੇ ਲਈ ਭਾਰਤ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰਨਾ ਜਾਰੀ ਰੱਖਣਗੇ। ਅਮਰੀਕਾ ਨੇ ਲਸ਼ਕਰ-ਏ-ਤਾਇਬਾ ਅਤੇ ਇਸ ਦੀਆਂ ਸਹਿਯੋਗੀ ਜਥੇਬੰਦੀਆਂ ਨੂੰ ਫਿਰ ਤੋਂ ਅੱਤਵਾਦੀ ਸੂਚੀ 'ਚ ਪਾ ਦਿੱਤਾ ਅਤੇ ਇਸ ਦੇ ਦੋ ਨੇਤਾਵਾਂ 'ਤੇ ਪਾਬੰਦੀ ਲੱਗਾ ਦਿੱਤੀ ਹੈ।