arrow

ਇਨ੍ਹਾਂ 7 ਚੀਜ਼ਾਂ ਨੂੰ ਫਰਿੱਜ ਰੱਖਣ ਦੀ ਨਾ ਕਰੋ ਗਲਤੀ

ਨਵੀਂ ਦਿੱਲੀ 27 ਜੂਨ-

ਗਰਮੀਆਂ 'ਚ ਫਰਿੱਜ ਦੇ ਬਿਨਾਂ ਰਹਿਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਅਸੀਂ ਉਨ੍ਹਾਂ ਨੂੰ ਫਰਿੱਜ 'ਚ ਰੱਖਦੇ ਤਾਂ ਕਿ ਇਹ ਖਰਾਬ ਨਾ ਹੋਣ। ਇਹ ਨਿਯਮ ਸਾਰੀਆਂ ਚੀਜ਼ਾਂ 'ਤੇ ਲਾਗੂ ਹੋਵੇ ਇਹ ਜ਼ਰੂਰੀ ਨਹੀਂ ਹੈ। ਕੁਝ ਖਾਣ ਦੀਆਂ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਫਰਿੱਜ 'ਚ ਰੱਖਣ ਨਾਲ ਉਨ੍ਹਾਂ ਦੇ ਪੋਸ਼ਕ ਤੱਤ ਘੱਟ ਹੋ ਜਾਂਦੇ ਹਨ। ਇਸ ਲਈ ਚੀਜ਼ਾਂ ਨੂੰ ਹਮੇਸ਼ਾ ਫਰਿੱਜ 'ਚ ਰੱਖਣ ਤੋਂ ਬਚਾਅ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਖਾਣ ਨਾਲ ਜੁੜੀਆਂ ਕੁਝ ਅਜਿਹੀਆਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਫਰਿੱਜ 'ਚ ਰੱਖ ਕੇ ਤੁਸੀਂ ਹਮੇਸ਼ਾ ਗਲਤੀ ਕਰਦੇ ਹੋ।

ਟਮਾਟਰ- ਲਾਲ ਟਮਾਟਰ 'ਚ ਵਿਟਾਮਿਨ ਏ. ਸੀ. ਕੇ ਅਤੇ ਪੋਟਾਸ਼ੀਅਮ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਟਮਾਟਰ ਖਾਣ ਨਾਲ ਹਾਈ ਕੈਲੋਸਟਰੋਲ ਅਤੇ ਦਿਲ ਦੇ ਰੋਗਾਂ ਤੋਂ ਸੁਰੱਖਿਆ ਮਿਲਦੀ ਹੈ। ਗਰਮੀਆਂ 'ਚ ਥੋੜ੍ਹਾ ਮੁਸ਼ਕਿਲ ਹੈ ਪਰ ਫਰਿੱਜ 'ਚ ਟਮਾਟਰ ਰੱਖਣ ਨਾਲ ਨਾ ਸਿਰਫ ਟਮਾਟਰ ਦਾ ਸੁਆਦ ਬਦਲ ਜਾਂਦਾ ਹੈ ਸਗੋਂ ਇਸ 'ਚ ਮੌਜੂਦ ਲਾਈਕੋਪੀਨ ਵੀ ਘੱਟ ਜਾਂਦਾ ਹੈ ਜਿਸ ਕਾਰਨ ਟਮਾਟਰ ਦਾ ਫਾਇਦਾ ਘੱਟ ਮਿਲਦਾ ਹੈ। ਗਰਮੀ 'ਚ ਜੇਕਰ ਇਸ ਨੂੰ ਫਰਿੱਜ 'ਚ ਰੱਖਣਾ ਹੈ ਤਾਂ ਇਸ ਨੂੰ ਕਾਗਜ਼ 'ਚ ਲਪੇਟ ਕੇ ਰੱਖੋ।

ਬਰੈੱਡ- ਭਾਵੇਂ ਬਰੈੱਡ ਕਿਸੇ ਵੀ ਰੂਪ 'ਚ ਸਰੀਰ ਨੂੰ ਪੋਸ਼ਣ ਨਹੀਂ ਦਿੰਦੀ ਹੈ ਪਰ ਫਿਰ ਵੀ  ਬਰਾਊਨ ਬਰੈੱਡ ਖਾਣਾ ਜਾਰੀ ਰੱਖ ਸਕਦੇ ਹੋ ਕਿਉਂਕਿ ਇਸ 'ਚ ਕੁਝ ਹੱਦ ਤੱਕ ਪੋਸ਼ਕ ਤੱਤ ਹੁੰਦੇ ਹਨ। ਇਸ ਨੂੰ ਜਦੋਂ ਤੁਸੀਂ ਫਰਿੱਜ 'ਚ ਰੱਖਦੇ ਹੋ ਤਾਂ ਇਸ ਦੇ ਗੁਣ ਲੱਗਭਗ ਖਤਮ ਹੀ ਹੋ ਜਾਂਦੇ ਹਨ।

ਪਿਆਜ਼- ਪਿਆਜ਼ ਅੰਦਰ ਪ੍ਰੋਟੀਨ, ਖਣਿਜ, ਕੈਲਸ਼ੀਅਮ, ਫਾਸਫੋਰਸ, ਲੋਹਾ, ਵਿਟਾਮਿਨਸ ਹੁੰਦੇ ਹਨ। ਇਸ ਦੀ ਵਰਤੋਂ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ ਅਤੇ ਪਾਚਣ ਸ਼ਕਤੀ ਵੀ ਵਧਦੀ ਹੈ। ਪਿਆਜ਼ ਨਾਲ ਚਿਹਰੇ ਦੇ ਰੋਗ ਵੀ ਖਤਮ ਹੋ ਜਾਂਦੇ ਹਨ। ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਇਹ ਵਰਦਾਨ ਹੈ। ਫਰਿੱਜ 'ਚ ਪਿਆਜ਼ ਰੱਖਣ ਕਾਰਨ ਪਿਆਜ਼ ਜਲਦੀ ਖਰਾਬ ਹੋ ਜਾਂਦਾ ਹੈ। ਪਿਆਜ਼ ਨੂੰ ਹਮੇਸ਼ਾ ਹੀ ਬਾਕੀ ਸਬਜ਼ੀਆਂ ਤੋਂ ਵੱਖਰਾ ਹੀ ਰੱਖਣਾ ਚਾਹੀਦਾ ਹੈ।

ਆਲੂ- ਆਲੂ 'ਚ ਕਈ ਪ੍ਰਕਾਰ ਦੇ ਪੋਸ਼ਕ ਤੱਤ ਹੁੰਦੇ ਹਨ। ਉੱਬਲੇ ਹੋਏ ਆਲੂ ਖਾਣ ਨਾਲ ਸਰੀਰ ਨੂੰ ਜ਼ਬਰਦਸਤ ਊਰਜਾ ਮਿਲਦੀ ਹੈ। ਤੁਸੀਂ ਆਲੂਆਂ ਨੂੰ ਫਰਿੱਜ 'ਚ ਰੱਖੋਗੇ ਤਾਂ ਇਸ ਦੇ ਫਾਇਦੇ ਨੁਕਸਾਨ 'ਬਦਲ ਜਾਣਗੇ।

ਸ਼ਹਿਦ-ਸ਼ਹਿਦ ਦੀ ਵਰਤੋਂ ਅੱਖਾਂ ਲਈ ਫਾਇਦੇਮੰਦ ਹੈ। ਇਹ ਖੂਨ ਨੂੰ ਸਾਫ ਕਰਦਾ ਹੈ ਅਤੇ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ। ਸਰਦੀਆਂ 'ਚ ਜ਼ੁਕਾਮ ਅਤੇ ਗਲਾ ਖਰਾਬ ਹੋਵੇ ਤਾਂ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਸ਼ਹਿਦ ਨੂੰ ਫਰਿੱਜ 'ਚ ਰੱਖਣ ਦਾ ਕੋਈ ਫਾਇਦਾ ਨਹੀਂ ਹੈ। ਇਸ ਨੂੰ ਫਰਿੱਜ 'ਚ ਰੱਖਣ ਨਾਲ ਪੋਸ਼ਕ ਤੱਤ ਦਾ ਪ੍ਰਭਾਵ ਘੱਟ ਜਾਂਦਾ ਹੈ। ਸ਼ਹਿਦ ਜਿੰਨਾ ਮਰਜ਼ੀ ਸਮਾਂ ਬਾਹਰ ਰੱਖੋ ਇਹ ਖਰਾਬ ਨਹੀਂ ਹੁੰਦਾ ਹੈ।

ਸੇਬ- ਸੇਬ 'ਚ ਫਾਇਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਸੇਬ ਸ਼ੂਗਰ ਦੇ ਰੋਗੀਆਂ ਲਈ ਵਰਦਾਨ ਹੈ। ਜੇਕਰ ਤੁਸੀਂ ਸੇਬ 'ਚ ਐਂਟੀਆਕਸੀਡੇਂਟ ਭਰਪੂਰ ਮਾਤਰਾ 'ਚ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਫਰਿੱਜ 'ਚ ਨਾ ਰੱਖੋ। ਜੇਕਰ ਸੇਬ ਜ਼ਿਆਦਾ ਹਨ ਤਾਂ ਤੁਸੀਂ ਇਨ੍ਹਾਂ ਨੂੰ ਫਰਿੱਜ '1 ਹਫਤੇ ਲਈ ਰੱਖ ਸਕਦੇ ਹੋ।

ਹਦਵਾਣਾਂ-ਹਦਵਾਣੇ 'ਚ ਲਾਈਕੋਪੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਲਾਈਕੋਪੀਨ ਸਾਡੀ ਚਮੜੀ ਨੂੰ ਜਵਾਨ ਬਣਾ ਕੇ ਰੱਖਦਾ ਹੈ। ਇਸ ਦੀ ਵਰਤੋਂ ਨਾਲ ਕੈਂਸਰ ਨਹੀਂ ਹੁੰਦਾ ਹੈ। ਜਿਹੜੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਨ ਉਹ ਹਦਵਾਣੇ ਦੀ ਵਰਤੋਂ ਕਰਨ। ਇਹ ਗੁੱਸੇ ਨੂੰ ਸ਼ਾਂਤ ਰੱਖਦਾ ਹੈ। ਹਦਵਾਣਾਂ ਜੇਕਰ ਕੱਟਿਆ ਨਹੀਂ ਹੈ ਤਾਂ ਤੁਸੀਂ ਇਸ ਨੂੰ ਫਰਿੱਜ 'ਚ ਨਾ ਰੱਖੋ। ਕੱਟੇ ਹੋਏ ਹਦਵਾਣੇ ਨੂੰ ਫਰਿੱਜ 'ਚ ਤੁਸੀਂ 3 ਦਿਨਾਂ ਤੱਕ ਫਰਿੱਜ 'ਚ ਰੱਖ ਸਕਦੇ ਹੋ।