arrow

ਜੋ ਫਿੱਟ ਹੈ ਉਹੀ ਹੀ ਹਿੱਟ ਹੈ

ਨਵੀਂ ਦਿੱਲੀ 27 ਜੂਨ-

ਲੋਕ ਭਾਰ ਘਟਾਉਣ ਦਾ ਵਿਚਾਰ ਰੋਜ਼ਾਨਾ ਬਣਾਉਂਦੇ ਹਨ ਪਰ ਕਿਵੇਂ? ਇਸ ਤੋਂ ਪਹਿਲਾਂ ਤੁਸੀਂ ਸਰੀਰ ਦੀਆਂ ਜ਼ਰੂਰਤਾਂ ਬਾਰੇ ਜਾਣ ਲਵੋ। ਉਂਝ ਦਾ ਤਾਂ ਤੁਸੀਂ ਇਹ ਡਾਈਟ ਚਾਰਟ ਬਹੁਤ ਵਾਰ ਦੇਖਿਆ ਹੋਵੇਗਾ।

ਸੋਚਿਆ ਹੋਵੇਗਾ ਕਿ ਇਸ ਡਾਈਟ ਚਾਰਟ 'ਤੇ ਕੌਣ ਅਮਲ ਕਰੇਗਾ। ਹੁਣ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ ਹੈ। ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਹੜੀਆਂ ਘਰ 'ਚ ਸੌਖੇ ਢੰਗ ਨਾਲ ਮਿਲ ਜਾਂਦੀਆਂ ਹਨ। ਇਸ 'ਚ ਕਈ ਪੋਸ਼ਟਿਕ ਤੱਤ ਹੁੰਦੇ ਹਨ। ਆਓ ਜਾਣਦੇ ਹਾਂ ਉਨ੍ਹਾਂ ਪੋਸ਼ਟਿਕ ਤੱਤਾਂ ਬਾਰੇ।

ਇਨ੍ਹਾਂ ਨਾਲ ਪੂਰੀਆਂ ਹੋਣਗੀਆਂ ਸਰੀਰ ਦੀਆਂ ਜ਼ਰੂਰਤਾਂ

ਪਾਲਕ, ਮੇਥੀ, ਬਾਥੂ, ਚੋਲਾਈ- ਇਨ੍ਹਾਂ ਪੱਤੇਦਾਰ ਸਬਜ਼ੀਆਂ '8 ਤੋਂ 10 ਪੋਸ਼ਟਿਕ ਤੱਤ ਹੁੰਦੇ ਹਨ।

ਦਾਲਾਂ- ਇਸ 'ਚ ਪੋਟਾਸ਼ੀਅਮ-ਏ, ਵਿਟਾਮਿਨ-ਸੀ, ਪ੍ਰੋਟੀਨ, ਆਇਰਨ, ਕਾਰਬੋਹਾਈਡਰੇਟ ਅਤੇ ਮੈਗਨੀਸ਼ੀਅਮ ਹੁੰਦਾ ਹੈ।

ਸੇਬ- ਇਹ ਮੇਜੀਕਲ ਫ਼ਲ ਹੈ। ਇਸ 'ਚ ਵਿਟਾਮਿਨ-ਸੀ, ਕੈਲਸ਼ੀਅਮ, ਫੋਲੇਟ ਵਰਗੇ ਤੱਤ ਪਾਏ ਜਾਂਦੇ ਹਨ।

ਪਨੀਰ- ਜਿਹੜੇ ਲੋਕ ਮਾਸ ਜਾਂ ਮੱਛੀ ਨਹੀਂ ਖਾਂਦੇ ਹਨ। ਉਹ ਪਨੀਰ ਅਤੇ ਦੁੱਧ ਦੀ ਵਰਤੋਂ ਕਰ ਸਕਦੇ ਹਨ। ਇਸ 'ਚ ਕੈਲਸ਼ੀਅਮ, ਕਾਰਬੋਹਾਈਡਰੇਟ, ਵਿਟਾਮਿਨ-ਡੀ ਵਰਗੇ ਤੱਤ ਪਾਏ ਜਾਂਦੇ ਹਨ। 

ਸੰਤਰਾ- ਇਸ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।

ਖਾਣ ਦੇ ਢੰਗ-

* ਟਮਾਟਰ- ਵੱਡੇ ਟੁੱਕੜਿਆਂ 'ਚ ਫਰਾਈ ਕਰੋ।

* ਪੱਤੇਦਾਰ ਸਬਜ਼ੀਆਂ-ਉੱਬਲ ਲਵੋ।

* ਦਾਲਾਂ- ਪ੍ਰੈਸ਼ਰ ਕੁੱਕਰ 'ਚ ਬਣਾਓ।

* ਸੇਬ- ਛਿਲਕੇ ਸਮੇਤ ਹੀ ਖਾਓ

* ਪਨੀਰ- ਫਰਿੱਜ ਤੋਂ ਕੱਢ ਕੇ ਖਾਣਾ

ਸਰੀਰ ਲਈ ਜ਼ਰੂਰੀ ਪੋਸ਼ਟਿਕ ਤੱਤ ਆਇਰਨ, ਕਾਰਬੋਹਾਈਡਰੇਟ, ਕੈਲਸ਼ੀਅਮ, ਵਿਟਾਮਿਨ-ਸੀ, ਮਿਨਰਲਸ, ਫਾਇਬਰ, ਓਮੇਗਾ 3 ਆਦਿ ਤੱਤ ਜ਼ਰੂਰੀ ਹੁੰਦੇ ਹਨ। ਇਸ ਲਈ ਆਪਣੇ ਖਾਣੇ 'ਚ ਕਈ ਕਮੀ ਨਾ ਕਰੋ। ਸਿਰਫ ਇਨ੍ਹਾਂ ਪੋਸ਼ਟਕ ਤੱਤਾਂ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਕਰੋ ਫਿਰ ਤੁਸੀਂ ਵੀ ਕਹੋਗੇ 'ਜਿਹੜਾ ਫਿੱਟ ਹੈ, ਉਹ ਹੀ ਹਿੱਟ ਹੈ'