arrow

ਬਾਕੀ ਮੌਕੇ ਬਣਾਉਂਦੇ ਤੇ ਮੈਸੀ ਉਸ ਦਾ ਫਾਇਦਾ ਉਠਾਉਂਦਾ ਹੈ- ਗਾਗੋ

ਬੇਲੋ ਹੋਰੀਜੇਂਟੋ 27 ਜੂਨ-

ਅਰਜਨਟੀਨਾ ਦੇ ਮਿਡਫੀਲਡਰ ਫਰਨਾਂਡੋ ਗਾਗੋ ਨੇ ਇਸ ਧਾਰਨਾ ਨੂੰ ਸਿਰੇ ਤੋਂ ਰੱਦ ਕੀਤਾ ਹੈ ਕਿ ਉਸ ਦੀ ਟੀਮ ਪੂਰੀ ਤਰ੍ਹਾਂ ਨਾਲ ਲੀਓਨਲ ਮੈਸੀ 'ਤੇ ਨਿਰਭਰ ਹੈ ਪਰ ਉਸ ਨੇ ਮੰਨਿਆ ਕਿ ਬਾਰਸੀਲੋਨਾ ਦਾ ਇਹ ਫਾਰਵਰਡ ਆਪਣੇ ਦਮ 'ਤੇ ਮੈਚ ਜਿਤਾ ਸਕਦਾ ਹੈ।

ਮੈਸੀ ਨੇ ਵਿਸ਼ਵ ਕੱਪ ਦੇ ਗਰੁੱਪ ਗੇੜ '4 ਗੋਲ ਦਾਗੇ ਹਨ। ਗਾਗੋ ਨੇ ਕਿਹਾ ਕਿ ਤੁਹਾਨੂੰ ਮੈਸੀ ਵਰਗੇ ਖਿਡਾਰੀ ਦੇ ਖੇਡ ਦਾ ਆਨੰਦ ਉਠਾਉਣਾ ਚਾਹੀਦਾ ਹੈ। ਉਹ ਆਪਣੇ ਦਮ 'ਤੇ ਮੈਚ ਖੜ ਸਕਦਾ ਹੈ ਪਰ ਮੈਨੂੰ ਨਹੀਂ ਪਤਾ ਕਿ ਕੀ ਇਹ ਨਿਰਭਰਤਾ ਹੈ। ਉਹ ਦੁਨੀਆ 'ਚ ਸਰਵਸ੍ਰੇਸ਼ਟ ਹੈ ਅਤੇ ਤੁਹਾਨੂੰ ਹਰ ਤਰ੍ਹਾਂ ਤੋਂ ਇਸ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਬਾਕੀ ਖਿਡਾਰੀ ਮੌਕੇ ਬਣਾਉਂਦੇ ਹਨ ਅਤੇ ਮੈਸੀ ਉਨ੍ਹਾਂ ਦਾ ਫਾਇਦਾ ਉਠਾਉਂਦਾ ਹੈ।