arrow

ਸਾਇਨਾ ਸੈਮੀਫਾਈਨਲ 'ਚ, ਸਿੰਧੂ ਬਾਹਰ

ਸਿਡਨੀ 27 ਜੂਨ-

ਭਾਰਤ ਦੀ ਸੀਨੀਅਰ ਖਿਡਾਰਨ ਸਾਇਨਾ ਨੇਹਵਾਲ ਨੇ ਤੂਫਾਨੀ ਪ੍ਰਦਰਸ਼ਨ ਕਰਦੇ ਹੋਏ ਜਾਪਾਨ ਦੀ ਐਰਿਕੋ ਹਿਰੋਸੇ ਨੂੰ ਇਕਤਰਫ਼ਾ ਅੰਦਾਜ਼ '21-18, 21-9 ਨਾਲ ਹਰਾ ਕੇ ਆਸਟ੍ਰੇਲੀਅਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਜਦਕਿ ਪੀ.ਵੀ ਸਿੰਧੂ ਦਾ ਸਫ਼ਰ ਕੁਆਰਟਰ ਫਾਈਨਲ 'ਚ ਖ਼ਤਮ ਹੋ ਗਿਆ।

ਸਿੰਧੂ ਨੂੰ ਸਪੇਨ ਦੀ ਕੈਰੋਲੀਨਾ ਮਾਰਿਨ ਨੇ 47 ਮਿੰਟ '21-17,  21-17 ਨਾਲ ਹਰਾ ਕੇ ਆਖ਼ਰੀ-ਚਾਰ 'ਚ ਥਾਂ ਬਣਾ ਲਈ। ਦੋਹਾਂ ਖਿਡਾਰਨਾਂ ਵਿਚਕਾਰ 2011 ਤੋਂ ਬਾਅਦ ਇਹ ਪਹਿਲਾ ਮੁਕਾਬਾਲ ਸੀ ਪਰ ਸਿੰਧੂ ਨੂੰ ਸਪੇਨਿਸ਼ ਖਿਡਾਰਨ ਤੋਂ ਲਗਾਤਾਰ ਦੂਜੀ ਹਾਰ ਝੱਲਣੀ ਪਈ।

ਵਿਸ਼ਵ ਦੀ 8ਵੇਂ ਨੰਬਰ ਦੀ ਖਿਡਾਰਨ ਸਾਇਨਾ ਨੇ ਇਸ ਜਿੱਤ ਦੇ ਨਾਲ ਇਸੇ ਸਾਲ ਸਿੰਗਾਪੁਰ ਓਪਨ 'ਚ ਜਾਪਾਨੀ ਖਿਡਾਰਨ ਤੋਂ ਮਿਲੀ ਹਾਰ ਦਾ ਬਦਲਾ ਪੂਰਾ ਕਰ ਲਿਆ। ਸਾਇਨਾ ਹੁਣ ਹਿਰੋਸੇ ਖਿਲਾਫ ਕੈਰੀਅਰ ਮੁਕਾਬਲਿਆਂ '4-4 ਦੀ ਬਰਾਬਰੀ 'ਤੇ ਆ ਗਈ ਹੈ।