arrow

ਜ਼ੋਲੋ ਨੇ ਕੀਤਾ ਕਿਊ 1011 ਸਮਾਰਟਫੋਨ ਲਾਂਚ

ਮੁੰਬਈ 27 ਜੂਨ-

ਜ਼ੋਲੋ ਕਿਊ 1011 ਸਮਾਰਟਫੋਨ ਭਾਰਤ 'ਚ ਲਾਂਚ ਹੋ ਗਿਆ ਹੈ। ਇਸ ਦੀ ਕੀਮਤ 9999 ਰੁਪਏ ਰੱਖੀ ਗਈ ਹੈ। ਫਿਲਹਾਲ ਕੰਪਨੀ ਇਸ ਨੂੰ ਸਿਰਫ ਆਨਲਾਈਨ ਸ਼ਾਪਿੰਗ ਸਾਈਟ ਅਮੇਜ਼ਨ ਜ਼ਰੀਏ ਵੇਚ ਰਹੀ ਹੈ। ਸ਼ੁਰੂਆਤੀ 3000 ਗਾਹਕਾਂ ਨੂੰ 16 ਜੀ. ਬੀ. ਦਾ ਮਾਈਕਰੋ ਐੱਸ. ਡੀ. ਕਾਰਡ ਮੁਫਤ 'ਚ ਦਿੱਤਾ ਜਾਵੇਗਾ। ਕੰਪਨੀ ਇਸ ਨਾਲ ਇਕ ਫਿਲਪ ਕਵਰ ਵੀ ਮੁਫਤ ਦੇ ਰਹੀ ਹੈ।

ਜ਼ੋਲੋ ਕਿਊ 1011 '1280 ਗੁਣਾ ਪਿਕਸਲ ਰੈਜ਼ੇਲਿਊਸ਼ਨ ਵਾਲੀ 5 ਇੰਚ ਦੀ ਐੱਚ. ਡੀ. ਸਕਰੀਨ ਹੈ। ਇਸ '1.3 ਗੀਗਾਹਾਰਟਜ਼ ਕਵਾਡ ਕੋਰ ਮੀਡੀਆਟੈਕ ਪ੍ਰੋਸੈਸਰ, ਮਾਲੀ 400 ਐੱਮ. ਪੀ. 2 ਜੀ. ਪੀ. ਯੂ. ਅਤੇ 1 ਜੀ. ਬੀ. ਰੈਮ ਹੈ। ਇਸ ਦਾ ਪਿਛਲਾ ਕੈਮਰਾ 8 ਮੈਗਾ ਪਿਕਸਲ ਹੈ, ਜਿਸ ਨਾਲ ਫਲੈਸ਼ ਦੀ ਸਹੂਲਤ ਦਿੱਤੀ ਗਈ ਹੈ ਅਤੇ ਇਸ ਦਾ 2 ਮੈਗਾ ਪਿਕਸਲ ਫਰੰਟ ਕੈਮਰਾ ਹੈ। ਇਸ '4 ਜੀ. ਬੀ. ਇੰਟਰਨਲ ਸਟੋਰੇਜ ਹੈ ਅਤੇ 32 ਜੀ. ਬੀ. ਤਕ ਮਾਈਕਰੋ ਐੱਸ. ਡੀ. ਕਾਰਡ ਲਗਾਇਆ ਜਾ ਸਕਦਾ ਹੈ।