arrow

ਰੁਪਿਆ 4 ਪੈਸੇ ਸੁਧਰਿਆ

ਮੁੰਬਈ 27 ਜੂਨ-

ਬਰਾਮਦਕਾਰਾਂ ਵਲੋਂ ਡਾਲਰ ਦੀ ਵਿਕਰੀ ਵਧਾਏ ਜਾਣ ਨਾਲ ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਜ਼ਾਰ 'ਚ ਸ਼ੁੱਕਰਵਾਰ ਦੇ ਸ਼ੁਰੂਆਤੀ ਕਾਰੋਬਾਰ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 4 ਪੈਸੇ ਮਜ਼ਬੂਤ ਹੋ ਕੇ 60.10 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਫਾਰੈਕਸ ਬਜ਼ਾਰ ਦੇ ਮਾਹਿਰਾਂ ਨੇ ਦੱਸਿਆ ਕਿ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਕਮਜ਼ੋਰੀ ਅਤੇ ਘਰੇਲੂ ਸ਼ੇਅਰ ਬਜ਼ਾਰ 'ਚ ਤੇਜ਼ੀ ਦੇ ਰੁਖ ਨਾਲ ਰੁਪਏ ਦੀ ਵਟਾਂਦਰਾ ਦਰ 'ਚ ਸੁਧਾਰ ਆਇਆ।

ਕੌਮਾਂਤਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਨਾਲ ਵੀ ਰੁਪਿਆ ਪ੍ਰਭਾਵਿਤ ਹੋਇਆ। ਫਾਰੈਕਸ ਬਜ਼ਾਰ 'ਚ ਵੀਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਡਾਲਰ ਦੇ ਮੁਕਾਬਲੇ ਰੁਪਿਆ 2 ਪੈਸੇ ਕਮਜ਼ੋਰ ਹੋ ਕੇ 60.14 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ, ਜੋ ਅੱਜ ਦੇ ਸ਼ੁਰੂਆਤੀ ਕਾਰੋਬਾਰ '4 ਪੈਸਿਆਂ ਦੇ ਸੁਧਾਰ ਨਾਲ 60.10 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ।