arrow

ਸੈਂਸੈਕਸ 83 ਅੰਕ ਮਜ਼ਬੂਤ

ਮੁੰਬਈ 27 ਜੂਨ-

ਡੈਰੀਵੇਟਿਵ ਕਾਰੋਬਾਰ 'ਚ ਜੁਲਾਈ ਸੌਦਿਆਂ ਦੇ ਨਿਪਟਾਨ ਸ਼ੁਰੂ ਹੋਣ ਤੋਂ ਬਾਅਦ ਫੰਡਾਂ ਅਤੇ ਨਿਵੇਸ਼ਕਾਂ ਵਲੋਂ ਚੋਣਵੇਂ ਸ਼ੇਅਰਾਂ ਦੀ ਖਰੀਦ ਵਧਾਏ ਜਾਣ ਨਾਲ ਬੰਬਈ ਸ਼ੇਅਰ ਬਜ਼ਾਰ ਦੇ ਸੂਚਕ ਅੰਕ 'ਚ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ 83 ਅੰਕਾਂ ਦੀ ਮਜ਼ਬੂਤੀ ਦਰਜ ਕੀਤੀ ਗਈ। ਬੰਬਈ ਸ਼ੇਅਰ ਬਜ਼ਾਰ ਦੇ ਪ੍ਰਮੁੱਖ  ਸੂਚਕ ਅੰਕ ਬੀ. ਐੱਸ. ਸੀ.-30 'ਚ ਪਿਛਲੇ ਦੋ ਕਾਰੋਬਾਰੀ ਸੈਸ਼ਨਾਂ ਦੌਰਾਨ 306.23 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ, ਜੋ ਸ਼ੁੱਕਰਵਾਰ ਦੇ ਸ਼ੁਰੂਆਤੀ ਕਾਰੋਬਾਰ '83.41 ਅੰਕ ਜਾਂ 0.33 ਫੀਸਦੀ ਦੇ ਸੁਧਾਰ ਨਾਲ 25,146.08 ਅੰਕਾਂ 'ਤੇ ਪਹੁੰਚ ਗਿਆ।

ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ-50 ਵੀ 25.20 ਅੰਕ ਜਾਂ 0.34 ਫੀਸਦੀ ਦੀ ਤੇਜ਼ੀ ਨਾਲ 7,518.40 ਅੰਕਾਂ 'ਤੇ ਪਹੁੰਚ ਗਿਆ। ਬਜ਼ਾਰੀ ਮਾਹਿਰਾਂ ਨੇ ਦੱਸਿਆ ਕਿ ਜੁਲਾਈ ਸੌਦਿਆਂ ਦੇ ਨਿਪਟਾਨ ਸ਼ੁਰੂ ਹੋਣ ਤੋਂ ਬਾਅਦ ਫੰਡਾਂ ਅਤੇ ਫੁਟਕਰ ਨਿਵੇਸ਼ਕਾਂ ਵਲੋਂ ਚੋਣਵੇਂ ਸ਼ੇਅਰਾਂ ਦੀ ਖਰੀਦ ਵਧਾਏ ਜਾਣ ਨਾਲ ਸੂਚਕ ਅੰਕ 'ਚ ਸੁਧਾਰ ਆਇਆ।