arrow

ਇਰਾਕ 'ਚ ਫਸੇ ਭਾਰਤੀਆਂ ਲਈ ਗੰਭੀਰ ਨਹੀਂ ਸਰਕਾਰ-ਕੈਪਟਨ

ਅੰਮ੍ਰਿਤਸਰ  26 ਜੂਨ-

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਇਰਾਕ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਵਿਚ ਗੰਭੀਰ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਅੰਮ੍ਰਿਤਸਰ ਵਿਖੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਅਜੇ ਇਹ ਵੀ ਨਹੀਂ ਪਤਾ ਕਿ ਇਰਾਕ ਵਿਚ ਕਿੰਨੇ ਭਾਰਤੀ ਫਸੇ ਹੋਏ ਹਨ।

ਜ਼ਿਕਰਯੋਗ ਹੈ ਕਿ ਇਰਾਕ ਦੇ ਚਾਰ ਸ਼ਹਿਰਾਂ 'ਤੇ ਅੱਤਵਾਦੀਆਂ ਨੇ ਕਬਜ਼ਾ ਕਰ ਲਿਆ ਹੈ ਅਤੇ ਸੈਂਕੜੇ ਭਾਰਤੀ ਇਸ ਵਿਚਕਾਰ ਇਰਾਕ ਵਿਚ ਫਸ ਗਏ ਹਨ। ਇਰਾਕ ਦੇ ਵੱਖ ਵੱਖ ਸ਼ਹਿਰਾਂ ਵਿਚ ਫਸੇ ਬਾਰਤੀ ਵਟਸਐੱਪ ਜ਼ਰੀਏ ਆਪਣੀ ਵੀਡੀਓ ਸ਼ੂਟ ਕਰਕੇ ਭਾਰਤ ਭੇਜ ਰਹੇ ਹਨ ਅਤੇ ਭਾਰਤ ਸਰਕਾਰ ਤੋਂ ਬਚਾਅ ਕਰਨ ਦੀ ਗੁਹਾਰ ਲਗਾ ਰਹੇ ਹਨ। ਹਾਲਾਂਕਿ ਇਰਾਕ ਵਿਚ ਸਥਿਤ ਭਾਰਤ ਦਾ ਸਫਾਰਤਖਾਨਾ ਵੀ ਵਤਨ ਵਾਪਸ ਆਉਣ ਵਾਲੇ ਭਾਰਤੀਆਂ ਦੀ ਪੂਰੀ ਮਦਦ ਕਰ ਰਿਹਾ ਹੈ ਪਰ ਇਰਾਕ ਵਿਚ ਫਸੇ ਭਾਰਤੀਆਂ ਦੀ ਗਿਣਤੀ ਅੱਗੇ ਇਹ ਮਦਦ ਬਿਲਕੁਲ ਛੋਟੀ ਜਾਪ ਰਹੀ ਹੈ।