arrow

ਨਾਇਜੀਰੀਆ ਦੇ ਸ਼ਾਪਿੰਗ ਮਾਲ 'ਚ ਧਮਾਕਾ, 21 ਦੀ ਮੌਤ

ਅਬੂਜਾ 26 ਜੂਨ-

ਨਾਇਜੀਰੀਆ ਦੀ ਰਾਜਧਾਨੀ ਅਬੂਜਾ ਦੇ ਈ. ਐਮ. ਏ. ਬੀ. ਪਲਾਜ਼ਾ ਮਾਲ 'ਚ ਬੀਤੇ ਦਿਨ ਇਕ ਬੰਬ ਧਮਾਕਾ ਹੋਇਆ, ਜਿਸ '21 ਲੋਕਾਂ ਦੀ ਮੌਤ ਹੋ ਗਈ, ਜਦਕਿ 17 ਹੋਰ ਜ਼ਖ਼ਮੀ ਹੋ ਗਏ।

ਨਾਇਜੀਰੀਆ ਦੇ ਰਾਸ਼ਟਰੀ ਸੂਚਨਾ ਕੇਂਦਰ ਦੇ ਮਾਈਕ ਓਮੇਰੀ ਨੇ ਦੱਸਿਆ ਕਿ ਹਮਲਾਵਰ ਮੋਟਰਸਾਈਕਲ 'ਤੇ ਆਏ ਸਨ ਤੇ ਉਨ੍ਹਾਂ ਨੇ ਸ਼ਾਪਿੰਗ ਮਾਲ ਦੇ ਮੁੱਖ ਦਰਵਾਜ਼ੇ 'ਤੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਲਗਾ ਦਿੱਤੇ, ਜਿਸ ਦੇ ਕਾਰਨ ਹੋਏ ਧਮਾਕੇ '21 ਲੋਕਾਂ ਦੀ ਮੌਤ ਹੋ ਗਈ। ਓਮੇਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਕ ਲੋੜੀਂਦੇ ਹਮਲਾਵਰ ਨੂੰ ਹਲਾਕ ਕਰ ਦਿੱਤਾ, ਜਦਕਿ ਇਕ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ।

ਉਧਰ ਨਾਇਜੀਰੀਆ ਦੇ ਸੰਘੀ ਰਾਜਧਾਨੀ ਖੇਤਰ ਮਾਮਲਿਆਂ ਦੇ ਮੰਤਰੀ ਬਾਲਾ ਮੁਹੰਮਦ ਨੇ ਹਸਪਤਾਲਾਂ ਦਾ ਦੌਰਾ ਕਰ ਜ਼ਖ਼ਮੀਆਂ ਦਾ ਹਾਲਚਾਲ ਪੁੱਛਿਆ ਤੇ ਉਨ੍ਹਾਂ ਨੂੰ ਸਰਕਾਰ ਵਲੋਂ ਹਰ ਸੰਭਵ ਡਾਕਟਰੀ ਸਹਾਇਤਾ ਦਾ ਭਰੋਸਾ ਦਿੱਤਾ। ਨਾਲ ਹੀ ਉਨ੍ਹਾਂ ਨੇ ਲੋਕਾਂ ਤੋਂ ਹਰ ਸਮੇਂ ਚੌਕਸ ਰਹਿਣ ਤੇ ਇਸ ਤਰ੍ਹਾਂ ਦੇ ਹਮਲਿਆਂ 'ਤੇ ਰੋਕ ਲਗਾਉਣ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਬਾਰੇ 'ਚ ਸੂਚਨਾ ਦੇਣ ਲਈ ਕਿਹਾ ਹੈ।