arrow

ਚੀਨ 'ਚ 90 ਘੰਟਿਆਂ 'ਚ ਬਣਿਆ ਇਕ ਹੋਟਲ

ਬੀਜਿੰਗ  26 ਜੂਨ-

ਚੀਨ ਆਪਣੀ ਚੁਸਤੀ ਫੁਰਤੀ ਨੂੰ ਲੈ ਕੇ ਦੁਨੀਆ ਭਰ 'ਚ ਮਸ਼ਹੂਰ ਹੈ। ਹੁਣ ਚੀਨ ਦੀਆਂ ਗਗਨ ਚੁੰਬੀ ਇਮਾਰਤਾਂ ਨੂੰ ਹੀ ਦੇਖ ਲਵੋ। ਚੀਨ 'ਚ ਬੀਜਿੰਗ, ਸ਼ੰਘਾਈ ਵਰਗੇ ਕਈ ਸ਼ਹਿਰ ਹਨ, ਜਿਥੇ ਅਜਿਹੀਆਂ ਇਮਾਰਤਾਂ ਦੀ ਭਰਮਾਰ ਹੈ।

ਪਰ ਇਨ੍ਹਾਂ 'ਚੋਂ ਕੁਝ ਇੰਨੇ ਘੱਟ ਸਮੇਂ 'ਚ ਤਿਆਰ ਹੋਈਆਂ ਕਿ ਜਿਸ 'ਤੇ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ। ਚੀਨ ਦੀ 'ਬ੍ਰਾਡ ਸਸਟੈਨੇਬਲ ਬਿਲਡਿੰਗ' ਨਾਂ ਦੀ ਕੰਪਨੀ ਦਾ ਉਦੇਸ਼ ਘੱਟ ਘੱਟ ਲਾਗਤ ਨਾਲ  ਬਹੁਮੰਜ਼ਿਲਾ ਇਮਾਰਤਾਂ ਦਾ ਨਿਰਮਾਣ ਕਰਨਾ ਹੈ। ਇਸ ਲਈ ਕੰਪਨੀ ਪ੍ਰੀ ਫੈਬਰੀਕੇਟਿਡ ਮਾਡਿਊਲਰ ਤਕਨੀਕ ਦਾ ਇਸਤੇਮਾਲ ਕਰਦੀ ਹੈ। ਜਿਸ ਨਾਲ ਪੰਦਰਾਂ ਤੋਂ ਵੀਹ ਦਿਨਾਂ 'ਚ ਇਮਾਰਤ ਤਿਆਰ ਕੀਤੀ ਜਾ ਸਕਦੀ ਹੈ।

ਤਸਵੀਰ 'ਚ ਦਿਖਾਈ ਦੇਣ ਵਾਲਾ ਇਹ ਹੋਟਲ ਸਿਰਫ 90 ਘੰਟਿਆਂ 'ਚ ਤਿਆਰ ਹੋਇਆ ਹੈ। ਹੁਣ ਇਸ ਕੰਪਨੀ ਦਾ ਉਦੇਸ਼ ਸਭ ਤੋਂ ਉਚੀਆਂ ਇਮਾਰਤਾਂ ਦਾ ਨਿਰਮਾਣ ਕਰਨਾ ਹੈ। ਕੰਪਨੀ ਦੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜੂਲੀਅਟ ਜਿਆਂਗ ਕਹਿੰਦੀ ਹੈ,'' ਅਸੀਂ ਇਕ ਦਿਨ '5 ਮੰਜ਼ਿਲਾਂ ਤਿਆਰ ਕਰਨੀਆਂ ਚਾਹੁੰਦੇ ਹਾਂ ਸਾਨੂੰ ਭੂਰਾ ਭਰੋਸਾ ਹੈ ਕਿ ਅਸੀਂ ਅਜਿਹਾ ਕਰ ਲਵਾਂਗੇ।