arrow

ਅਸਾਨੀ ਨਾਲ ਮਿਲਣ ਦੇ ਕਾਰਨ ਹੋ ਰਹੀ ਹੈ ਡਰੱਗਸ ਦੀ ਵਰਤੋਂ- ਜੇਟਲੀ

ਨਵੀਂ ਦਿੱਲੀ 26 ਜੂਨ-

ਵਿੱਤ ਮੰਤਰੀ ਅਰੁਣ ਜੇਟਲੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਦੇਸ਼ 'ਚ ਡਰੱਗਸ ਦੇ ਮਿਲਣ ਵਿਚ ਅਸਾਨੀ ਦੇ ਚਲਦੇ ਉਸ ਦੀ ਵਰਤੋਂ ਵੱਧ ਰਹੀ ਹੈ। ਉਨ੍ਹਾਂ ਨੇ ਸੈਂਟਰਲ ਉਤਪਾਦ ਅਤੇ ਸੇਵਾ ਟੈਕਸ ਬੋਰਡ ਵੱਲੋਂ ਆਯੋਜਿਤ ਸਮਾਰੋਹ ਵਿਚ ਕਿਹਾ ਕਿ ਸਾਡੇ ਕਾਨੂੰਨ ਬਹੁਤ ਸਖ਼ਤ ਹਨ ਅਤੇ ਇਹ ਠੀਕ ਵੀ ਹੈ, ਇਸ ਦੇ ਬਾਵਜੂਦ ਇਹ ਸਮੱਸਿਆ ਡਰੱਗਸ ਦੀ ਅਸਾਨੀ ਨਾਲ ਉਪਲਬਧਤਾ ਦੇ ਕਾਰਨ।

ਉਨ੍ਹਾਂ ਨੇ ਸੰਯੁਕਤ ਰਾਸ਼ਟਰ ਡਰੱਗ ਦੁਰਵਤੋਂ ਅਤੇ ਗੈਰਕਾਨੂੰਨੀ ਕਾਰੋਬਾਰੀ ਵਿਰੋਧੀ ਕੌਮਾਂਤਰੀ ਦਿਨ ਦੇ ਮੌਕੇ 'ਤੇ ਆਯੋਜਿਤ ਇਕ ਸਮਾਰੋਹ ਵਿਚ ਕਿਹਾ ਕਿ ਅਜਿਹੇ ਲੋਕਾਂ ਦੀ ਗਿਣਤੀ ਕਰੋੜਾਂ 'ਚ ਹੈ ਜਿਨ੍ਹਾਂ ਨੂੰ ਡਰੱਗਸ ਦੀ ਥੋੜ੍ਹੀ ਬਹੁਤ ਆਦਤ ਪੈ ਚੁੱਕੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਡਰੱਗਸ ਦੀ ਵਰਤੋਂ ਸਿਰਫ ਇਕ ਵਿਅਕਤੀ ਨੂੰ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ। ਇਸ ਸਮੱਸਿਆ ਦੇ ਖਿਲਾਫ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਮਾਜਿਕ ਸਮੱਸਿਆ ਦਾ ਹੱਲ ਸਿਰਫ ਕਾਨੂੰਨ ਰਾਹੀਂ ਹੀ ਨਹੀਂ ਨਿਕਲ ਸਕਦਾ ਹੈ। ਇਸ ਦਾ ਹੱਲ ਸਿਰਫ ਉਦੋਂ ਹੀ ਹੋ ਸਕਦਾ ਹੈ ਜਦੋਂ ਇਸ ਮੁਹਿੰਮ ਵਿਚ ਸਮਾਜ ਦੀ ਵੱਡੀ ਹਿੱਸੇਦਾਰੀ ਹੋਵੇ। ਜੇਟਲੀ ਨੇ ਕਿਹਾ ਭਾਰਤ ਵਿਚ ਡਰੱਗਸ ਦੇ ਸਰਹੱਦ ਪਾਰ ਕਾਰੋਬਾਰ ਦੇ ਕਾਰਨ ਇਹ ਇੱਥੇ ਆਸਾਨੀ ਨਾਲ ਉਪਲਬਧ ਹੈ। ਉਨ੍ਹ ਨੇ ਕਿਹਾ ਕਿ ਸਰਹੱਦ 'ਤੇ ਲੱਗੇ ਬਾੜੇ ਦੇ ਇਕ ਪਾਸਿਓਂ ਡਰੱਗਸ ਨੂੰ ਦੂਜੇ ਪਾਸੇ ਸੁੱਟ ਦਿੱਤਾ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਇਸ ਦੀ ਤਸਕਰੀ ਇੰਨੀ ਜ਼ਿਆਦਾ ਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਸਰਹੱਦੀ ਜ਼ਿਲਿਆਂ 'ਚ ਇਹ ਸਰਾਪ ਹੋਰ ਵੀ ਭਿਆਨਕ ਰੂਪ ਵਿਚ ਸਾਹਮਣੇ ਆਇਆ ਹੈ। ਇਸ ਲਈ ਜਿਨ੍ਹਾਂ ਦੇ ਕੋਲ ਕਾਨੂੰਨੀ ਅਧਿਕਾਰ ਹਨ ਅਤੇ ਜਿਨ੍ਹਾਂ ਨੂੰ ਇਸ ਨਾਲ ਨਜਿੱਠਣ ਦਾ ਜ਼ਿੰਮਾ ਦਿੱਤਾ ਗਿਆ ਹੈ ਉਨ੍ਹਾਂ ਵੱਲੋਂ ਨਿਗਰਾਨੀ ਵਧਾਉਣ ਦੀ ਜ਼ਰੂਰਤ ਹੈ।