arrow

ਡੈਬਿਟ ਕਾਰਡ ਧੋਖਾਧੜੀ 'ਚ ਭਾਰਤ ਦੂਜੇ ਸਥਾਨ 'ਤੇ

ਪੁਣੇ 26 ਜੂਨ-

ਡੈਬਿਟ ਅਤੇ ਕ੍ਰੈਡਿਟ ਕਾਰਡਾਂ ਨੇ ਜਿੱਥੇ ਲੋਕਾਂ ਦੇ ਰੋਜ਼ਾਨਾ ਦੇ ਜੀਵਨ ਨੂੰ ਕਾਫੀ ਸੌਖਾ ਬਣਾ ਦਿੱਤਾ ਹੈ ਉੱਥੇ ਇਨ੍ਹਾਂ ਕਾਰਡਾਂ ਨਾਲ ਹੋਣ ਵਾਲੀ ਧੋਖਾਧੜੀ ਦੀ ਸੂਚੀ ਵੀ ਲੰਬੀ ਹੁੰਦੀ ਜਾ ਰਹੀ ਹੈ ਅਤੇ ਡੈਬਿਟ ਕਾਰਡ ਧੋਧਾਧੜੀ ਦੇ ਮਾਮਲੇ ਵਿਚ ਭਾਰਤ ਦੂਜੇ ਸਥਾਨ 'ਤੇ ਹੈ।

ਸੋਧ ਸਲਾਹ ਦੇਣ ਵਾਲੀ ਏਜੰਸੀ ਏ. ਸੀ. ਆਈ. ਵਰਲਡ ਵਾਈਡ ਦੀ ਰਿਪੋਰਟ ਦੇ ਮੁਤਾਬਕ ਦੇਸ਼ 'ਚ ਡੈਬਿਟ ਕਾਰਡ ਧੋਖਾਧੜੀ ਦੀ ਦਰ 32 ਫੀਸਦੀ ਹੈ ਜਦੋਂਕਿ ਸਾਲ 2012 'ਚ ਇਹ 21 ਫੀਸਦੀ ਰਹੀ ਸੀ। ਪਿਛਲੇ ਪੰਜ ਸਾਲਾਂ 'ਚ ਪੂਰੀ ਦੁਨੀਆ 'ਚ ਚਾਰ 'ਚੋਂ ਇਕ ਉਪਭੋਗਤਾ ਇਸ ਧੋਧਾਧੜੀ ਦੇ ਸ਼ਿਕਾਰ ਹੋਇਆ ਹੈ। 20 ਦੇਸ਼ਾਂ ਦੇ 6100 ਤੋਂ ਵੱਧ ਡੈਬਿਟ, ਕ੍ਰੈਡਿਟ ਅੇਤ ਪ੍ਰੀਪੇਡ ਕਾਰਡ ਉਪਭੋਗਤਾਵਾਂ ਦੇ ਸਰਵੇਖਣ 'ਚ ਭਾਰਤ ਦੇ 41 ਫੀਸਦੀ ਉਪਭੋਗਤਾਵਾਂ ਨੇ ਪਿਛਲੇ ਪੰਜ ਸਾਲਾਂ ਵਿਚ ਉਨ੍ਹਾਂ ਦੇ ਨਾਲ ਧੋਖਾਧੜੀ ਹੋਣ ਦੀ ਗੱਲ ਮੰਨੀ ਹੈ ਜਦੋਂਕਿ 2011 '37 ਫੀਸਦੀ ਲੋਕਾਂ ਨੇ ਅਜਿਹੀ ਧੋਖਾਧੜੀ ਦੀ ਗੱਲ ਮੰਨੀ ਹੈ।

ਰਿਪੋਰਟ '28 ਫੀਸਦੀ ਭਾਰਤੀਆਂ ਨੇ ਕਿਹਾ ਕਿ ਅਜਿਹੀ ਧੋਖਾਧੜੀ ਦੀ ਵਜ੍ਹਾ ਨਾਲ ਹੀ ਉਨ੍ਹਾਂ ਦੇ ਬੈਂਕ ਨੇ ਪਿਛਲੇ ਸਾਲਾਂ ਵਿਚ ਉਨ੍ਹਾਂ ਨੂੰ ਸਿਰਫ ਇਕ ਵਾਰ ਹੀ ਡੈਬਿਟ, ਕ੍ਰੈਡਿਟ ਅਤੇ ਪ੍ਰੀਪੇਡ ਕਾਰਡ ਭੇਜਿਆ ਹੈ। ਇਕੱਲੇ 2013 'ਚ ਧੋਖਾਧੜੀ ਦੀਆਂ 1367 ਘਟਨਾਵਾਂ ਸਾਹਮਣੇ ਆਈਆਂ ਹਨ। ਰਿਪੋਰਟ 'ਚ ਦੇਸ਼ ਦੇ 34 ਫੀਸਦੀ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਕਾਰਡਾਂ ਦੀ ਧੋਖਾਧੜੀ ਦੇ ਮੱਦੇਨਜ਼ਰ ਵਿੱਤੀ ਸੰਸਥਾਨ ਵੱਲੋਂ ਉਪਲਬਧ ਕਰਵਾਈ ਜਾ ਰਹੀ ਸੁਰੱਖਿਆ ਤੋਂ ਉਹ ਖੁਸ਼ ਨਹੀਂ ਹਨ। ਬੈਂਕਾਂ ਦੀ ਉਦਾਸੀਨਤਾ ਦੀ ਵਜ੍ਹਾ ਨਾਲ 68 ਫੀਸਦੀ ਉਪਭੋਗਤਾਵਾਂ ਨੇ ਆਪਣਾ ਅਕਾਉਂਟ ਦੂਜੇ ਬੈਂਕਾਂ 'ਚ ਖੁਲ੍ਹਵਾਉਣ ਦੀ ਗੱਲ ਕਹੀ ਹੈ।