arrow

ਹਾਫਿਜ ਸਈਦ ਦੇ ਖਿਲਾਫ ਕੋਈ ਸਬੂਤ ਨਹੀਂ- ਪਾਕਿਸਤਾਨ

ਨਵੀਂ ਦਿੱਲੀ, 18 ਜੁਲਾਈ-

ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਤੇ ਮੁੰਬਈ ਹਮਲੇ ਦੇ ਸਾਜਿਸ਼ਕਰਤਾ ਹਾਫਿਜ ਸਈਦ ਦੀ ਮੁਲਾਕਾਤ ਤੋਂ ਪੱਲਾ ਝਾੜਦੇ ਹੋਏ ਪਾਕਿ ਸਰਕਾਰ ਨੇ ਕਿਹਾ ਕਿ ਉਸਨੂੰ ਮੁਲਾਕਾਤ ਦੀ ਜਾਣਕਾਰੀ ਨਹੀਂ ਸੀ। ਪਾਕਿਸਤਾਨ ਨੇ ਮਜ਼ਬੂਤੀ ਨਾਲ ਕਿਹਾ ਹੈ ਕਿ ਹਾਫਿਜ ਸਈਦ ਦੇ ਖਿਲਾਫ ਕੋਈ ਸਬੂਤ ਨਹੀਂ ਹਨ, ਇਸਲਈ ਉਹ ਉਸ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕਰਨਗੇ।

ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਦੋ ਲੋਕਾਂ ਦੀ ਆਪਸੀ ਮੁਲਾਕਾਤ ਸੀ। ਬਾਸਿਤ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਤੇ ਭਾਰਤ ਸਰਕਾਰ ਨੂੰ ਵੀ ਇਸ ਮੁਲਾਕਾਤ ਦੇ ਬਾਰੇ 'ਚ ਪਤਾ ਨਹੀਂ ਸੀ। ਇਹ ਦੋ ਲੋਕਾਂ ਦੀ ਆਪਸੀ ਮੁਲਾਕਾਤ ਸੀ ਹੋਰ ਕੁੱਝ ਨਹੀਂ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਉਸਦੇ ਖਿਲਾਫ ਕੋਈ ਸਬੂਤ ਨਹੀਂ ਹਨ। ਅਸੀ ਸਿਰਫ ਕਿਸੇ ਨੂੰ ਖੁਸ਼ ਕਰਨ ਲਈ ਉਸਨੂੰ ਜੇਲ੍ਹ 'ਚ ਨਹੀਂ ਪਾ ਸਕਦੇ।