arrow

ਆਖਰ ਮੌਤ ਹੱਥੋਂ ਹਾਰੀ ਜ਼ਿੰਦਗੀ, ਨਹੀਂ ਰਹੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ

ਮੋਗਾ, 18 ਜੁਲਾਈ-

ਪਿਛਲੇ ਦਿਨੀਂ 8 ਜੁਲਾਈ ਨੂੰ ਮੋਗਾ ਵਿਖੇ ਅਣਪਛਾਤੇ ਹਮਲਾਵਰਾਂ ਵਲੋਂ ਕੀਤੀ ਗਈ ਫਾਈਰਿੰਗ ਨਾਲ ਜ਼ਖ਼ਮੀ ਹੋਏ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਦੀ ਸ਼ੁੱਕਰਵਾਰ ਸਵੇਰੇ 7.30 ਵਜੇ ਮੌਤ ਹੋ ਗਈ। ਜਿਸ ਦੀ ਪੁਸ਼ਟੀ ਥਾਣਾ ਸਿਟੀ ਮੋਗਾ-1 ਦੇ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਨੇ ਕੀਤੀ। ਜਾਣਕਾਰੀ ਅਨੁਸਾਰ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਰੋਜ਼ਾਨਾ ਵਾਂਗ ਆਪਣੇ ਘਰੋਂ ਸੈਰ ਕਰਨ ਲਈ ਨਿਕਲੇ ਸਨ ਤਾਂ ਜਦੋਂ ਉਹ ਗੁਰੂਨਾਨਕ ਕਾਲਜ ਦੇ ਕੋਲ ਪਹੁੰਚੇ ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ।

ਚੇਅਰਮੈਨ ਗੁਰਦੀਪ ਸਿੰਘ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ 'ਚ ਦਾਖਲ ਸਨ ਜਿਥੇ ਕਿ ਸ਼ੁੱਕਰਾਵਰ ਨੂੰ ਉਹ ਮੌਤ ਦੇ ਹੱਥੋਂ ਜ਼ਿੰਦਗੀ ਦੀ ਜੰਗ ਹਾਰ ਗਏ। ਇਥੇ ਇਹ ਵੀ ਦੱਸਣਯੋਗ ਹੈ ਕਿ 9 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਸ ਅਜੇ ਤਕ ਹਮਲਾਵਰਾਂ ਦਾ ਪਤਾ ਨਹੀਂ ਲਗਾ ਸਕੀ ਅਤੇ ਮੋਗਾ ਜਿਲੇ 'ਚ ਪਿਛਲੇ ਡੇਢ ਮਹੀਨੇ ਤੋਂ ਲੈ ਕੇ ਹੁਣ ਤਕ ਸੱਤ ਕਤਲ ਹੋ ਚੁੱਕੇ ਹਨ ਜੋ ਕਿ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ। ਜਾਣਕਾਰੀ ਅਨੁਸਾਰ ਪੁਲਸ ਵਲੋਂ ਇਸ ਸਬੰਧੀ ਮਾਮਲਾ ਦਰਜ ਇਰਾਦਾ ਕਤਲ ਦੇ ਮਾਮਲੇ ਨੂੰ ਕਤਲ ਦੇ ਮਾਮਲੇ ਵਿਚ ਤਬਦੀਲ ਕੀਤਾ ਜਾ ਰਿਹਾ ਹੈ।