arrow

'ਮਲੇਸ਼ੀਆ ਜਹਾਜ਼ 'ਚ ਕੋਈ ਭਾਰਤੀ ਨਹੀਂ ਸੀ'

ਨਵੀਂ ਦਿੱਲੀ, 18 ਜੁਲਾਈ-

ਨਾਗਰ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਮਲੇਸ਼ੀਆਈ ਜਹਾਜ਼ ਤਬਾਹੀ ਨੂੰ ਬਦਕਿਸਮਤੀ ਕਰਾਕ ਦਿੰਦੇ ਹੋਏ ਕਿਹਾ ਹੈ ਕਿ ਜਹਾਜ਼ 'ਚ ਕੋਈ ਭਾਰਤੀ ਨਾਗਰਿਕ ਸਵਾਰ ਨਹੀਂ ਸੀ। ਰਾਜੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੇ ਸਾਰੇ ਭਾਰਤੀ ਜਹਾਜ਼ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਯਕ੍ਰੇਨ ਦੇ ਉੱਪਰ ਤੋਂ ਉਡਾਣ ਨਾ ਭਰਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਇਹ ਘਟਨਾ ਘਟੀ ਹੈ। ਜਿੱਥੇ ਤੱਕ ਸਾਡੇ ਕੋਲ ਜਾਣਕਾਰੀ ਹੈ ਕਿ ਕੋਈ ਭਾਰਤੀ ਜਹਾਜ਼ 'ਚ ਸਵਾਰ ਨਹੀਂ ਸੀ।

ਮਲੇਸ਼ੀਅਨ ਏਅਰਲਾਈਨ ਦੇ ਜਹਾਜ਼ ਨੂੰ ਵੀਰਵਾਰ ਨੂੰ ਰੂਸੀ ਸਰਹੱਦ ਨੇੜੇ ਪੂਰਬੀ ਯੂਕ੍ਰੇਨ ਵਿਚ ਅੱਤਵਾਦੀਆਂ ਨੂੰ ਮਾਰ ਡਿਗਾਇਆ, ਜਿਸ ਨਾਲ ਜਹਾਜ਼ ਵਿਚ ਸਵਾਰ ਸਾਰੇ 298 ਲੋਕ ਮਾਰੇ ਗਏ। ਮੰਤਰੀ ਨੇ ਕਿਹਾ ਕਿ ਸਾਨੂੰ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਸੁਚੇਤ ਰਹਿਣਾ ਹੋਵੇਗਾ। ਸਾਡੇ ਨਾਗਰਿਕ ਸਾਡੀ ਚਿੰਤਾ ਹਨ। ਭਾਰਤ ਨੇ ਆਪਣੀ ਖੁਦ ਦੀ ਜਹਾਜ਼ ਕੰਪਨੀਆਂ ਜੈੱਟ ਅਤੇ ਏਅਰ ਇੰਡੀਆ ਨੂੰ ਸੁਚੇਤ ਕੀਤਾ ਹੈ ਕਿ ਉਹ ਯੂਕ੍ਰੇਨ ਦੀ ਹਵਾਈ ਸਰਹੱਦ ਤੋਂ ਨਾ ਉਡਾਣ ਭਰਨ।