arrow

ਵਿੱਤ ਮੰਤਰੀ ਅਰੁਣ ਜੇਤਲੀ ਨੇ ਪੇਸ਼ ਕੀਤਾ ਦਿੱਲੀ ਦਾ ਬਜਟ

ਨਵੀਂ ਦਿੱਲੀ, 18 ਜੁਲਾਈ-

ਵਿੱਤ ਮੰਤਰੀ ਅਰੁਣ ਜੇਤਲੀ ਨੇ 36,776 ਕਰੋੜ ਰੁਪਏ ਦਾ ਦਿੱਲੀ ਦਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਅਰੁਣ ਜੇਤਲੀ ਨੇ ਘੱਟ ਖਪਤ ਵਾਲੇ ਬਿਜਲੀ ਉਪਭੋਗਤਾਵਾਂ ਨੂੰ ਰਾਹਤ ਦੇਣ ਲਈ 2014-15 ਦੇ ਬਜਟ ਵਿਚ 260 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ।

ਵਿੱਤ ਮੰਤਰੀ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਦਿੱਲੀ ਦਾ 2014-15 ਦਾ ਬਜਟ ਪੇਸ਼ ਕਰਦੇ ਹੋਏ ਇਹ ਐਲਾਨ ਕੀਤਾ ਹੈ।

100 ਤੋਂ 200 ਯੂਨਿਟ ਤੱਕ 1.20 ਰੁਪਏ ਦੀ ਸਬਸਿਡੀ ਦਾ ਐਲਾਨ ਕੀਤਾ। 400 ਯੁਨਿਟ ਤੱਕ 80 ਪੈਸੇ ਦੀ ਸਬਸਿਡੀ ਦਿੱਤੀ ਜਾਵੇਗੀ। ਵਿੱਤ ਮੰਤਰੀ ਨੇ  ਬਜਟ ਵਿਚ ਕੋਈ ਨਵੇਂ ਟੈਕਸ ਨਹੀਂ ਲਾਇਆ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਦਿੱਲੀ '20 ਨਵੇਂ ਸਕੂਲ ਬਣਨਗੇ। ਅਰੁਣ ਜੇਤਲੀ ਨੇ ਕਿਹਾ ਕਿ ਦਿੱਲੀ '110 ਐਂਬੂਲੈਂਸ ਸੇਵਾ ਸ਼ੁਰੂ ਕੀਤੀ ਜਾਵੇਗੀ।  ਛੋਟੇ ਪੱਧਰ ਦੇ ਬਿਜਲੀ ਉਪਭੋਗਤਾਵਾਂ ਨੂੰ ਪ੍ਰਤੀ ਇਕਾਈ 0.80 ਤੋਂ 1.20 ਰੁਪਏ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ (ਡੀ. ਈ. ਆਰ. ਸੀ.) ਨੇ ਵੀਰਵਾਰ ਯਾਨੀ ਕਿ ਕੱਲ ਹੀ ਦਿੱਲੀ ਵਿਚ ਬਿਜਲੀ ਦੀਆਂ ਦਰਾਂ ਵਿਚ 8.32 ਫੀਸਦੀ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ। ਅਰੁਣ ਜੇਤਲੀ ਮੁਤਾਬਕ 200 ਯੂਨਿਟ ਤੱਕ ਮਹੀਨੇਵਾਰ ਖਪਤ ਦੀ ਦਰ 4 ਰੁਪਏ ਪ੍ਰਤੀ ਯੂਨਿਟ ਅਤੇ 400 ਯੂਨਿਟ ਤੱਕ 5.95 ਰੁਪਏ ਪ੍ਰਤੀ ਯੂਨਿਟ ਹੈ। ਇਸ ਤਰ੍ਹਾਂ 200 ਯੂਨਿਟ ਤੱਕ ਹਰ ਮਹੀਨੇ ਖਪਤ ਕਰਨ ਵਾਲੇ ਉਪਭੋਗਤਾ ਨੂੰ 2.80 ਰੁਪਏ ਪ੍ਰਤੀ ਯੂਨਿਟ ਦੇਣਾ ਹੋਵੇਗਾ ਅਤੇ 200 ਤੋਂ 400 ਯੂਨਿਟ ਤੱਕ ਲਈ ਪ੍ਰਤੀ ਯੂਨਿਟ 5.15 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਲ ਆਵੇਗਾ।

ਆਓ ਜਾਣਦੇ ਹਾਂ ਕੀ ਹੈ ਬਜਟ 'ਚ ਅਹਿਮ-

* ਦਿੱਲੀ ਵਿਚ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਹੈ।

* ਰੋਹਿਣੀ ਵਿਚ ਨਵਾਂ ਮੈਡੀਕਲ ਕਾਲਜ ਬਣਾਇਆ ਜਾਵੇਗਾ।

* ਹਰ ਵਿਧਾਨ ਸਭਾ ਖੇਤਰ ਵਿਚ ਲੜਕੀਆਂ ਦੇ ਸਕੂਲ ਹੋਣਗੇ।

* ਕੁਲ 4 ਲੱਖ 30 ਹਜ਼ਾਰ ਲੋਕਾਂ ਨੂੰ ਮਿਲੇਗੀ ਬੁਢਾਪਾ ਪੈਨਸ਼ਨ।

* 1380 ਨਵੀਂਆਂ ਲੋ ਫਲੋਰ ਬੱਸਾਂ ਆਉਣਗੀਆਂ।

* ਮਾਨਸਿਕ ਰੂਪ ਨਾਲ ਪੀੜਤਾਂ ਲਈ 3 ਨਵੇਂ ਹੋਸਟਲ ਬਣਾਏ ਜਾਣਗੇ।

* ਦੱਖਣੀ ਦਿੱਲੀ ਦੇ ਪੇਂਡੂ ਇਲਾਕਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਮਲਟੀ ਸਪੈਸ਼ਲਿਸਟ ਹਸਪਤਾਲ।