arrow

ਜੇਕਰ ਹਮਲਾ 5 ਮਿੰਟਾਂ ਬਾਅਦ ਹੁੰਦਾ ਤਾਂ ਭਾਰਤ 'ਚ ਮਚਣਾ ਸੀ ਕੋਹਰਾਮ!

ਨਵੀਂ ਦਿੱਲੀ, 18 ਜੁਲਾਈ-

ਜਿਸ ਸਮੇਂ ਮਲੇਸ਼ਈਆਈ ਏਅਰਲਾਈਨਜ਼ ਦਾ ਜਹਾਜ਼ ਮਿਜ਼ਾਈਲ ਹਮਲੇ ਦਾ ਸ਼ਿਕਾਰ ਹੋਇਆ ਉਸ ਸਮੇਂ ਏਅਰ ਇੰਡੀਆ ਦਾ ਇਕ ਯਾਤਰੀ ਜਹਾਜ਼ ਵੀ ਉਸ ਖੇਤਰ ਤੋਂ ਲੰਘ ਰਿਹਾ ਸੀ। ਜਾਣਕਾਰੀ ਮੁਤਾਬਕ ਏਅਰ ਇੰਡੀਆ ਦਾ ਜਹਾਜ਼ ਹਮਲਾ ਦਾ ਸ਼ਿਕਾਰ ਹੋਏ ਮਲੇਸ਼ੀਆਈ ਜਹਾਜ਼ ਤੋਂ ਸਿਰਫ 25 ਕਿਲੋਮੀਟਰ ਦੂਰ ਸੀ।

ਏਅਰ ਇੰਡੀਆ ਦੀ ਫਲਾਇਟ ਗਿਣਤੀ ਏਅਰ ਇੰਡੀਆ-113 ਉਸ ਸਮੇਂ ਦਿੱਲੀ ਤੋਂ ਬਰਮਿੰਘਮ ਦੀ ਉਡਾਣ 'ਤੇ ਸੀ। ਇਸ ਜਹਾਜ਼ ਨੇ ਦੁਪਹਿਰ 2 ਵਜੇ ਦੇ ਕਰੀਬ ਦਿੱਲੀ ਤੋਂ ਉਡਾਣ ਭਰੀ ਸੀ। ਇਹ ਜਹਾਜ਼ ਸ਼ਾਮ 6 ਵਜੇ ਦੇ ਕਰੀਬ ਯੂਕ੍ਰੇਨ ਦੇ ਆਸਮਾਨ ਤੋਂ ਲੰਘ ਰਿਹਾ ਸੀ।

ਜੇਕਰ ਮਿਜ਼ਾਈਲ ਦਾਗਣ ਵਿਚ 5 ਮਿੰਟ ਦੀ ਦੇਰ ਹੋ ਜਾਂਦੀ ਤਾਂ ਸ਼ਾਇਦ ਏਅਰ ਇੰਡੀਆ ਦਾ ਜਹਾਜ਼ ਉਸ ਦਾ ਨਿਸ਼ਾਨਾ ਬਣ ਜਾਂਦਾ ਅਤੇ ਭਾਰਤ ਵਿਚ ਕੋਹਰਾਮ ਮਚ ਜਾਂਦਾ। ਜਾਣਕਾਰੀ ਮੁਤਾਬਕ ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼ ਐੱਸ. ਕਿਊ.-351 ਵੀ ਉਸ ਰੂਟ 'ਤੇ ਉਡਾਣ ਭਰ ਰਿਹਾ ਸੀ। ਇਹ ਜਹਾਜ਼ ਵੀ ਹਾਦਸੇ ਦੇ ਸਮੇਂ ਮਲੇਸ਼ੀਆਈ ਜਹਾਜ਼ ਦੇ ਨੇੜੇ ਸੀ। ਆਸਟ੍ਰੇਲੀਆ ਦੀ ਸੈਨੇਟ ਨੇ ਮਾਰੇ ਗਏ ਲੋਕਾਂ ਦੇ ਲਈ ਮੌਨ ਰੱਖਿਆ ਅਤੇ ਨੀਦਰਲੈਂਡ ਦੇ ਲੋਕਾਂ ਨੇ ਕੈਂਡਲ ਮਾਰਚ ਕੱਢ ਕੇ ਮਾਰੇ ਗਏ ਲੋਕਾਂ ਦੀ ਆਤਮਾ ਲਈ ਸ਼ਾਂਤੀ ਮੰਗੀ।