arrow

ਮੁੰਬਈ: 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ

ਮੁੰਬਈ, 18 ਜੁਲਾਈ-

ਮੁੰਬਈ 'ਚ ਅੰਧੇਰੀ ਸਥਿਤ ਇੱਕ 21 ਮੰਜ਼ਿਲਾ ਇਮਾਰਤ 'ਚ ਅੱਜ ਤੜਕੇ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਦੇ ਟਾਪ ਫਲੋਰ 'ਤੇ ਅੱਗ ਲੱਗੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਅੰਧੇਰੀ ਵੈਸਟ ਦੀ 'ਲੋਟਸ' ਨਾਮ ਦੀ ਇਮਾਰਤ ਦੇ ਟਾਪ ਫਲੋਰ 'ਚ ਇੱਕ ਰੈਸਟੋਰੈਂਟ 'ਚ ਅਚਾਨਕ ਅੱਗ ਲੱਗ ਗਈ।

ਅੱਗ ਲੱਗਣ ਤੋਂ ਬਾਅਦ ਬਿਲਡਿੰਗ ਤੋਂ ਤੇਜ਼ ਲਪਟਾਂ ਉੱਠਣ ਲੱਗੀਆਂ। ਅੱਗ ਸਵੇਰੇ 10 ਵੱਜ ਕੇ 10 ਮਿੰਟ 'ਤੇ ਲੱਗੀ। ਫਿਲਹਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ ਹਨ। ਸੂਤਰਾਂ ਦੇ ਅਨੁਸਾਰ ਅੱਗ 'ਤੇ ਕਾਬੂ ਪਾਉਣ 'ਚ ਕਰੀਬ ਦੋ ਤੋਂ ਤਿੰਨ ਘੰਟੇ ਦਾ ਸਮਾਂ ਲੱਗ ਸਕਦਾ ਹੈ। ਜਿਕਰਯੋਗ ਹੈ ਕਿ ਮੁੰਬਈ ਦਾ ਅੰਧੇਰੀ ਇਲਾਕਾ ਸੰਘਣੀ ਆਬਾਦੀ ਵਾਲਾ ਖੇਤਰ ਹੈ, ਇਸ ਲਈ ਅੱਗ 'ਤੇ ਕਾਬੂ ਪਾਉਣ 'ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।