arrow

ਪੂਰਬੀ ਯੂਕਰੇਨ ਦੇ ਹਵਾਈ ਖੇਤਰ ਤੋਂ ਨਾ ਲੰਘੇ ਏਅਰ ਇੰਡੀਆ, ਜੈਟ ਏਅਰਵੇਜ: ਡੀਜੀਸੀਏ

ਨਵੀਂ ਦਿੱਲੀ, 18 ਜੁਲਾਈ-

ਇੱਕ ਮਲੇਸ਼ੀਆਈ ਜਹਾਜ਼ ਨੂੰ ਵੀਰਵਾਰ ਦੇਰ ਰਾਤ ਮਾਰ ਗਿਰਾਏ ਜਾਣ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਡੀਜੀਸੀਏ ਵਲੋਂ ਇੱਕ ਨਿਰਦੇਸ਼ ਜਾਰੀ ਕੀਤੇ ਜਾਣ ਨੂੰ ਲੈ ਕੇ ਏਅਰ ਇੰਡੀਆ ਤੇ ਜੈਟ ਏਅਰਵੇਜ ਲੜਾਈ ਪ੍ਰਭਾਵਿਤ ਪੂਰਬੀ ਯੂਕਰੇਨ ਦੇ ਹਵਾਈ ਖੇਤਰ ਤੋਂ ਨਹੀਂ ਲੰਘਣਗੇ।

ਅਧਿਕਾਰਕ ਸੂਤਰਾਂ ਨੇ ਇੱਥੇ ਦੱਸਿਆ ਕਿ ਡੀਜੀਸੀਏ ਨੇ ਏਅਰ ਇੰਡੀਆ ਤੇ ਜੈਟ ਏਅਰਵੇਜ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਯੂਰੋਪ ਤੇ ਉਤਰੀ ਅਮਰੀਕਾ ਲਈ ਜਾਣ ਦੇ ਦੌਰਾਨ ਯੂਕਰੇਨ ਦੇ ਹਵਾਈ ਖੇਤਰ ਤੋਂ ਲੰਘਣ ਤੋਂ ਬਚਣ। ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਯੂਕਰੇਨ ਜਿਹੇ ਸੰਘਰਸ਼ ਖੇਤਰ ਦੇ ਹਵਾਈ ਖੇਤਰ ਦੇ ਇਸਤੇਮਾਲ ਤੋਂ ਬਚਣ ਲਈ ਕਿਸੇ ਵੀ ਅੰਤਰਰਾਸ਼ਟਰੀ ਹਦਾਇਤ ਦਾ ਪਾਲਣ ਕਰੇਗਾ। ਜਿਕਰਯੋਗ ਹੈ ਕਿ ਰੂਸ ਦੀ ਸਰਹੱਦ ਦੇ ਨੇੜੇ ਪੂਰਬੀ ਯੂਕਰੇਨ ਦੇ ਹਵਾਈ ਖੇਤਰ 'ਚ ਇੱਕ ਮਲੇਸ਼ੀਆਈ ਜਹਾਜ਼ ਨੂੰ ਮਾਰ ਗਿਰਾਏ ਜਾਣ ਤੋਂ ਬਾਅਦ ਉਸ 'ਚ ਸਵਾਰ ਸਾਰੇ ਲੋਕ ਮਾਰੇ ਗਏ।