arrow

ਵਿਪਰੋ ਨੇ ਕੈਨੇਡਾ ਦੀ ਕੰਪਨੀ ਨਾਲ ਕੀਤਾ 10 ਸਾਲ ਦਾ ਕਰਾਰ

ਬੈਂਗਲੂਰ, 18 ਜੁਲਾਈ-

ਸੂਚਨਾ ਤਕਨਾਲੋਜੀ ਸੈਕਟਰ ਦੀ ਕੰਪਨੀ ਵਿਪਰੋ ਕੈਨੇਡਾ ਸਥਿਤ ਵੱਡੀ ਕੰਪਨੀ ਏਟੀਸੀਓ ਲਿਮਟਿਡ ਨਾਲ ਇਕ ਸਾਲ ਦਾ ਆਊਟਸੋਰਸਿੰਗ ਦਾ ਇਕਰਾਰਨਾਮਾ ਕੀਤਾ ਹੈ। ਵਿਪਰੋ ਨੇ ਇਥੇ ਦੱਸਿਆ ਕਿ ਦੋਵਾਂ ਕੰਪਨੀਆਂ ਨੇ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ, ਜਿਸ ਤਹਿਤ ਉਹ ਕੈਨੇਡਾ ਤੇ ਆਸਟ੍ਰੇਲੀਆ ਏਟੀਸੀਓ ਨੂੰ ਸੂਚਨਾ ਤਕਨਾਲੋਜੀ

ਸੇਵਾ ਉਪਲੱਬਧ ਕਰਾਏਗੀ। ਇਸ ਸੌਦੇ ਨਾਲ ਵਿਪਰੋ ਨੂੰ ਦਸੰਬਰ 2024 ਤੱਕ ਸਾਲਾਨਾ 12 ਕਰੋੜ ਕੈਨੇਡੀਆਈ ਡਾਲਰ ਆਮਦਨ ਹੋਵੇਗੀ। ਵਿਪਰੋ ਦੇ ਉਪ ਪ੍ਰਧਾਨ ਤੇ ਮੁੱਖ ਵਿੱਤੀ ਅਧਿਕਾਰੀ ਬ੍ਰਾਇਲ ਬੇਲ ਨੇ ਕਿਹਾ ਕਿ ਏਟੀਸੀਓ ਵਿਪਰੋ ਦੀਆਂ ਢਾਂਚਾਗਤ ਲਾਜਿਸਟਕ ਤੇ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੀ ਭੂਮਿਕਾ ਨਿਭਾਏਗੀ, ਬਦਲੇ 'ਚ ਏਟੀਸੀਓ ਦੀ ਸੂਚਨਾ ਤਕਨੀਕ ਸਬੰਧੀ ਜ਼ਰੂਰਤਾਂ ਨੂੰ ਪੁਰਾ ਕਰਨ 'ਚ ਮਦਦ ਮਿਲੇਗੀ।