arrow

‘ਭਗਵੰਤ ਮਾਨ ਜੀ, ਬੈਠ ਜਾਓ ਨਵੇਂ-ਨਵੇਂ ਹੋ’

ਨਵੀਂ ਦਿੱਲੀ, 17 ਜੁਲਾਈ-

ਲੋਕ ਸਭਾ ਸਪੀਕਰ ਸੁਮੀਤਰਾ ਮਹਾਜਨ ਨੇ ਵੀਰਵਾਰ ਨੂੰ ਲੋਕ ਸਭਾ ਚ ਇਕ ਨਵੇਂ ਚੁਣੇ ਨੌਜਵਾਨ ਮੈਂਬਰ ਦੇ ਵਤੀਰੇ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੂੰ ਸਦਨ ਦੇ ਤੌਰ ਤਰੀਕੇ ਸਿੱਖਣ ਦੀ ਸਲਾਹ ਦਿੱਤੀ।

ਸਦਨ ਚ ਪ੍ਰਸ਼ਨਕਾਲ ਦੌਰਾਨ ਦੇਸ਼ ਚ ਬਿਜਲੀ ਦੀ ਕਮੀ ਨੂੰ ਲੈ ਕੇ ਸਵਾਲ ਜਵਾਬ ਹੋ ਰਹੇ ਸਨ ਅਤੇ ਬਿਜਲੀ ਮੰਤਰੀ ਪੀਊਸ਼ ਗੋਇਲ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਸ ਦੌਰਾਨ ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਨਵੇਂ ਚੁਣੇ ਨੌਜਵਾਨ ਮੈਂਬਰ ਭਗਵੰਤ ਮਾਨ ਆਪਣੇ ਸਥਾਨ ਤੇ ਖੜ੍ਹੇ ਹੋ ਕੇ ਪੰਜਾਬ ਚ ਬਿਜਲੀ ਦੀ ਕਮੀ ਦਾ ਮੁੱਦਾ ਉਠਾਉਣ ਲੱਗੇ।

ਮੰਤਰੀ ਆਪਣਾ ਜਵਾਬ ਦੇ ਹੀ ਰਹੇ ਸਨ ਕਿ ਅਚਾਨਕ ਤੋਂ ਭਗਵੰਤ ਮਾਨ ਆਪਣੀ ਸੀਟ ਤੋਂ ਉੱਠ ਕੇ ਆਸਨ ਦੇ ਸਾਹਮਣੇ ਆ ਗਏ ਅਤੇ ਆਪਣਾ ਮੁੱਦਾ ਉਠਾਉਣ ਲੱਗੇ। ਸਪੀਕਰ ਨੇ ਉਨ੍ਹਾਂ ਨੂੰ ਆਪਣੀ ਸੀਟ ਤੇ ਜਾਣ ਦੀ ਸਲਾਹ ਦਿੱਤੀ ਅਤੇ ਕਿਹਾ,‘‘ਜ਼ਰਾ ਤਰੀਕਾ ਸਿੱਖ ਲਵੋ, ਨਵੇਂ-ਨਵੇਂ ਆਏ ਹੋ।’’ ਇਸ ਤੇ ਭਗਵੰਤ ਮਾਨ ਆਪਣੀ ਸੀਟ ਤੇ ਜਾ ਕੇ ਬੈਠ ਗਏ।