arrow

ਲੁਟੇਰੇ ਔਰਤ ਪਾਸੋਂ ਐਕਟਿਵਾ ਖੋਹ ਕੇ ਫਰਾਰ

ਅੰਮ੍ਰਿਤਸਰ, 17 ਜੁਲਾਈ-

ਔਰਤਾਂ ਦੀਆਂ ਕੰਨਾ 'ਚ ਵਾਲੀਆਂ ਜਾਂ ਹੱਥਾਂ 'ਚ ਪਰਸਾਂ ਤੋਂ ਇਲਾਵਾ ਹੁਣ ਵਾਹਨ ਚਲਾ ਕੇ ਜਾਣਾ ਵੀ ਔਰਤਾਂ ਲਈ ਖਤਰੇ ਤੋਂ ਖਾਲੀ ਨਹੀਂ ਰਿਹਾ। ਲੁਟੇਰੇ ਉਨ੍ਹਾਂ ਦੇ ਵਾਹਨ ਖੋਹ ਕੇ ਵੀ ਫਰਾਰ ਹੋ ਰਹੇ ਹਨ, ਦੂਜੇ ਪਾਸੇ ਸ਼ਹਿਰ ਦੀ ਪੁਲਿਸ ਚੌਕਾਂ 'ਚ ਖਲੋ ਕੇ ਬੇਕਸੂਰਾਂ ਦੇ ਚਲਾਨ ਕੱਟਣ 'ਚ ਮਸ਼ਰੂਫ਼ ਹੈ।

ਸਥਾਨਕ ਗੁਰੂ ਰਾਮ ਦਾਸ ਐਵੀਨਿਊ ਮਜੀਠਾ ਰੋਡ ਦੀ ਮੀਨਾ ਰਾਣੀ ਨਾਮਕ ਔਰਤ ਵੱਲੋਂ ਥਾਣਾ ਸਦਰ ਦੀ ਪੁਲਿਸ ਕੋਲ ਅਜਿਹੀ ਹੀ ਸ਼ਿਕਾਇਤ ਦਰਜ਼ ਕਰਵਾਈ ਗਈ ਹੈ, ਉਸਨੇ ਦੱਸਿਆ ਕਿ ਉਹ ਆਪਣੇ ਘਰ ਐਕਟਿਵਾ ਸਕੂਟਰ 'ਤੇ ਪਰਤ ਰਹੀ ਸੀ ਕਿ ਦੋ ਲੁਟੇਰਿਆਂ ਨੇ ਉਸਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਉਸਦੀ ਐਕਟਿਵਾ ਸਕੂਟਰ ਭੱਜਾ ਕੇ ਫਰਾਰ ਹੋ ਗਏ। ਜਿਸ 'ਚ ਉਸਦੇ ਜ਼ਰੂਰੀ ਕਾਗਜ਼ਾਤ ਵੀ ਸਨ। ਪੁਲਿਸ ਨੇ ਇਸ ਸਬੰਧੀ ਪਰਚਾ ਦਰਜ਼ ਕਰ ਲਿਆ ਹੈ। ਇਸ ਤੋਂ ਪਹਿਲਾਂ ਇਕ ਹੋਟਲ ਦੇ ਮਾਲਿਕ ਪਾਸੋਂ ਵੀ ਲੁਟੇਰੇ ਉਸਦੀ ਮਹਿੰਗੀ ਕਾਰ ਖੋਹ ਕੇ ਫਰਾਰ ਹੋ ਚੁੱਕੇ ਹਨ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ।