arrow

ਇਕ ਔਰਤ ਸਮੇਤ 5 ਨਸ਼ਾ ਤਸਕਰ ਗ੍ਰਿਫਤਾਰ

ਬਠਿੰਡਾ, 17 ਜੁਲਾਈ-

ਨਸ਼ਾ ਤਸ਼ਕਰਾਂ ਵਿਰੁੱਧ ਕਾਰਵਾਈ ਜਾਰੀ ਰੱਖਦਿਆਂ ਪਿਛਲੇ 24 ਘੰਟਿਆਂ ਵਿਚ ਬਠਿੰਡਾ ਜ਼ਿਲ੍ਹਾ ਪੁਲਿਸ ਨੇ 4 ਨਸ਼ਾ ਤਸ਼ਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਐਨ.ਡੀ.ਪੀ.ਐਸ. ਅਧੀਨ ਕੇਸ ਦਰਜ ਕਰ ਲਿਆ ਹੈ।

ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਪ੍ਰੀਤ ਸਿੰਘ ਭੁੱਲਰ ਦੇ ਅਨੁਸਾਰ ਹਰਕਮਲਪ੍ਰੀਤ ਸਿੰਘ ਵਸਨੀਕ ਗੁਰੂ ਕੀ ਨਗਰੀ ਬਠਿੰਡਾ ਤੋਂ 15 ਗਰਾਮ ਹੈਰੋਇਨ ਬਰਾਮਦ ਕਰਕੇ ਉਸ ਵਿਰੁੱਧ ਥਾਣਾ ਕੋਤਵਾਲੀ ਬਠਿੰਡਾ, ਡਿੰਪਲ ਵਸਨੀਕ ਢਿੱਲੋਂ ਬਸਤੀ ਬਠਿੰਡਾ ਤੋਂ 500 ਕੈਪਸੂਲ ਪਾਰਵਨ, ਸਪਾਸ 160 ਗੋਲੀਆਂ, ਐਲਪਰੋਕਟ ਬਰਾਮਦ ਕਰਕੇ ਉਸ ਵਿਰੁੱਧ ਥਾਣਾ ਕੈਨਾਲ ਕਲੋਨੀ, ਬਲਜੀਤ ਸਿੰਘ ਪੁੱਤਰ ਹਾਕਮ ਸਿੰਘ ਅਤੇ ਵੀਰਪਾਲ ਕੌਰ ਪਤਨੀ ਮਲਕੀਤ ਸਿੰਘ ਵਸਨੀਕ ਅਮਰਪੁਰਾ ਬਸਤੀ ਬਠਿੰਡਾ ਤੋਂ ਤਿੰਨ ਕਿੱਲੋਂ 100 ਗਰਾਮ ਚੂਰਾ ਪੋਸਤ ਸਮੇਤ ਮੋਟਰ ਸਾਈਕਲ ਨੰਬਰ ਪੀ.ਬੀ.-03.ਜੈੱਡ.-7153, ਜਿਸ 'ਤੇ ਉਹ ਸਵਾਰ ਸਨ, ਬਰਾਮਦ ਕਰਕੇ ਇਨ੍ਹਾਂ ਦੇ ਖਿਲਾਫ਼ ਥਾਣਾ ਥਰਮਲ ਪਲਾਂਟ ਵਿਖੇ, ਜਦੋਂ ਕਰਨੈਲ ਸਿੰਘ ਵਸਨੀਕ ਲੰਘੇ ਥਾਣਾ ਬੰਧਨੀ ਕਲਾਂ ਤੋਂ 7 ਕਿੱਲੋਂ ਗ੍ਰਾਮ ਚੂਰਾ ਪੋਸਤ ਬਰਾਮਦ ਕਰਕੇ ਉਸ ਵਿਰੁੱਧ ਥਾਣਾ ਬੰਧਨੀ ਕਲਾਂ ਜ਼ਿਲ੍ਹਾ ਮੋਗਾ ਵਿਖੇ ਕੇਸ ਦਰਜ ਕਰ ਲਿਆ ਹੈ।